03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨੰਬਰਦਾਰਾਂ ਨੂੰ ਭੱਤਾ ਨਾ ਮਿਲਣ 'ਤੇ ਰੋਸ-ਸਰਕਾਰ ਤੋਂ ਤੁਰੰਤ ਜਾਰੀ ਕਰਨ ਦੀ ਮੰਗ

ਅਜੀਤ ਡੈਸਕ 23-12-2025
ਫਗਵਾੜਾ, 22 ਦਸੰਬਰ (ਹਰਜੋਤ ਸਿੰਘ ਚਾਨਾ)-ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਜ਼ਿਲੇ੍ਹ ਭਰ 'ਚ ਨੰਬਰਦਾਰਾ ਨੂੰ ਮਾਣ ਭੱਤਾ ਨਾ ਮਿਲਣ ਕਾਰਨ ਨੰਬਰਦਾਰਾਂ 'ਚ ਸਰਕਾਰ ਪ੍ਰਤੀ ਰੋਸ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਬਣਦਾ ਭੱਤਾ ਤੁਰੰਤ ਜਾਰੀ ਕੀਤੇ | ਗੱਲਬਾਤ ਕਰਦਿਆਂ ਨੰਬਰਦਾਰ ਯੂਨੀਅਨ ਕਪੂਰਥਲਾ ਕਾਰਜਕਾਰਨੀ ਮੈਂਬਰ ਸਰਬਜੀਤ ਸਿੰਘ ਚਾਨਾ, ਪ੍ਰਧਾਨ ਬਲਦੇਵ ਕ੍ਰਿਸ਼ਨ ਤੇ ਜ਼ਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਕੰਗ ਨੇ ਦੱਸਿਆ ਕਿ ਨੰਬਰਦਾਰਾਂ ਨੂੰ ਹਰ ਮਹੀਨੇ ਸਰਕਾਰ ਵਲੋਂ ਮਾਣ ਭੱਤਾ ਭੇਜਿਆ ਜਾਂਦਾ ਹੈ ਤੇ ਮਈ ਮਹੀਨੇ ਤੋਂ ਬਾਅਦ ਉਨ੍ਹਾਂ ਨੂੰ ਇਹ ਭੱਤਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਉਹ ਉਸ ਇਸ ਸੰਬੰਧ 'ਚ ਕਈ ਵਾਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ, ਪਰ ਉਨ੍ਹਾਂ ਨੂੰ ਇਹ ਹੀ ਜੁਆਬ ਮਿਲ ਰਿਹਾ ਹੈ ਕਿ ਖ਼ਜ਼ਾਨੇ 'ਚ ਪੈਸੇ ਨਹੀਂ ਹਨ ਤੇ ਜਦੋਂ ਬਜਟ ਆਵੇਗਾ ਉਦੋਂ ਹੀ ਭੱਤਾ ਮਿਲੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾ ਨੂੰ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਤੇ ਬਾਕੀ ਮੰਗਾਂ ਦਾ ਵੀ ਹੱਲ ਕੀਤਾ ਜਾਵੇ |
ਪਿਛਲੀ ਖ਼ਬਰ ਹਾਕੀ ਇੰਡੀਆ ਲੀਗ 'ਚ ਰੀਪੂ ਦਮਨ ਸ਼ਰਮਾ ਨਿਭਾਉਣਗੇ ਅੰਪਾਇਰ ਮੈਨੇਜਰ ਦੀ ਭੂਮਿਕਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰਾਇੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।