ਭੁਲੱਥ, 8 ਦਸੰਬਰ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ 2021 ਵਿਚ ਈ.ਡੀ. ਦੁਆਰਾ ਮੇਰੇ ਖ਼ਿਲਾਫ਼ ਦਾਇਰ ਕੀਤੇ ਗਏ ਬਦਨੀਤੀ ਵਾਲੇ ਝੂਠੇ ਪੀ.ਐਮ.ਐਲ.ਏ. ਕੇਸ ਵਿਚ ਅੰਤਿਮ ਫ਼ੈਸਲਾ ਸੁਣਾਉਣ 'ਤੇ ਰੋਕ ਲਗਾ ਦਿੱਤੀ ਹੈ | ਇਹ ਖ਼ਬਰ ਸੁਣਦਿਆਂ ਕਾਂਗਰਸੀ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ |