ਕਾਲਾ ਸੰਘਿਆਂ, 8 ਦਸੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ 'ਚ ਬਾਬਾ ਨੰਦ ਚੰਦ ਸ਼ਮਸ਼ਾਨਘਾਟ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੇਹ ਨੂੰ 72 ਘੰਟਿਆਂ ਲਈ ਵਾਰਸਾਂ ਦੀ ਉਡੀਕ ਕਰਨ ਹਿਤ ਮਿ੍ਤਕ ਦੇਹ ਸੰਭਾਲ ਘਰ ਕਾਲਾ ਸੰਘਿਆਂ ਵਿਚ ਰੱਖਿਆ ਗਿਆ ਹੈ | ਮਿ੍ਤਕ ਦੇ ਡੱਬੀਆਂ ਵਾਲੀ ਮੋਟੀ ਕਮੀਜ਼, ਸਿਰ ਤੇ ਡੱਬੀਆਂ ਵਾਲਾ ਪਰਨਾ ਸੀ ਅਤੇ ਅੱਧ ਚਿੱਟੀ ਦਾੜ੍ਹੀ ਹੈ | ਉੱਥੇ ਹਾਜ਼ਰ ਕੁੱਝ ਲੋਕਾਂ ਮੁਤਾਬਿਕ ਉਕਤ ਵਿਅਕਤੀ ਸ਼ਰਾਬ ਦੇ ਸੇਵਨ ਦਾ ਆਦੀ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਬਾਬਾ ਨੰਦ ਚੰਦ ਸ਼ਮਸ਼ਾਨਘਾਟ ਵਿਖੇ ਰਹਿ ਰਿਹਾ ਸੀ ਤੇ ਜ਼ਿਆਦਾ ਠੰਢ ਇਸ ਦੀ ਮੌਤ ਦਾ ਕਾਰਨ ਬਣੀ ਦੱਸੀ ਜਾ ਰਹੀ ਹੈ |