26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਐਸ.ਸੀ. ਉਮੀਦਵਾਰ ਨੂੰ ਫਾਈਲ ਜਮ੍ਹਾਂ ਕਰਵਾਉਣ ਵੇਲੇ ਫ਼ੀਸ ਵਿਚ ਨਹੀਂ ਮਿਲੀ ਛੋਟ

ਅਜੀਤ ਡੈਸਕ 05-12-2025
ਖਲਵਾੜਾ, 4 ਦਸੰਬਰ (ਮਨਦੀਪ ਸਿੰਘ ਸੰਧੂ)-ਐਸ.ਸੀ. ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵੇਲੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ੀਸ 'ਚੋਂ 50 ਫ਼ੀਸਦੀ ਛੋਟ ਹੈ ਪਰ ਫਗਵਾੜਾ ਸਥਿਤ ਤਹਿਸੀਲ ਕੰਪਲੈਕਸ ਵਿਖੇ ਐਸ ਸੀ ਉਮੀਦਵਾਰ ਨੂੰ ਇਹ ਛੋਟ ਨਹੀਂ ਮਿਲ ਸਕੀ | ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸਾਹਨੀ ਤੋਂ ਸਾਬਕਾ ਸਰਪੰਚ ਰਾਮ ਪਾਲ ਲੱਖਪੁਰ ਜ਼ੋਨ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਪੂਰੀ ਫ਼ੀਸ ਦੀ ਰਸੀਦ ਕੱਟੀ ਗਈ ਕਿ ਉਹ ਜਨਰਲ ਜ਼ੋਨ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅਨੁਸੂਚਿਤ ਜਾਤੀ ਸਰਟੀਫਿਕੇਟ ਵੀ ਫਾਇਲ ਵਿਚ ਲਗਾਇਆ ਗਿਆ ਸੀ ਪਰ ਫਿਰ ਵੀ ਉਨ੍ਹਾਂ ਨੂੰ ਇਹ ਛੋਟ ਨਹੀਂ ਮਿਲ ਸਕੀ | ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਫਾਇਲ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਹੋਰ ਜ਼ੋਨ ਨਾਲ ਸੰਬੰਧਿਤ ਵੋਟਰ ਹਨ | ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਹੀ ਉਨ੍ਹਾਂ ਦੀ ਫਾਇਲ ਜਮ੍ਹਾਂ ਹੋ ਸਕੀ | ਇਸ ਸੰਬੰਧੀ ਐਸ. ਡੀ. ਐਮ. ਦਫ਼ਤਰ ਦੇ ਟੈਲੀਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਯੂਨੀਵਰਸਿਟੀ ਲੜਕੀਆਂ ਕਾਲਜ ਫੱਤੂਢੀਂਗਾ 'ਚ ਸੰਵਿਧਾਨ ਦਿਵਸ 'ਤੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਚੋਣਾਂ ਲਈ ਬੀ.ਡੀ.ਪੀ.ਓ ਦਫ਼ਤਰ ਢਿਲਵਾਂ ਤੋਂ 62 ਐਨ.ਓ.ਸੀ. ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।