16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਪੂਰਥਲਾ ਵਿਖੇ ਤਾਇਨਾਤ ਲੋਕਪਾਲ ਦੀਆਂ ਸੇਵਾਵਾਂ ਸ਼ਲਾਘਾਯੋਗ-ਧਰਮ ਸਿੰਘ

ਅਜੀਤ ਡੈਸਕ 04-12-2025
ਫੱਤੂਢੀਂਗਾ, 3 ਦਸੰਬਰ (ਬਲਜੀਤ ਸਿੰਘ)-ਕਪੂਰਥਲਾ ਵਿਖੇ ਨਿਯੁਕਤ ਜਸਵਿੰਦਰ ਸਿੰਘ ਸਿੱਧੂ ਲੋਕਪਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇਸਲ ਦੇ ਪ੍ਰਧਾਨ ਧਰਮ ਸਿੰਘ ਨੇ ਦੱਸਿਆ ਕਿ ਵਿਭਾਗ ਵਿਚ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ | ਪਿੰਡਾਂ ਵਿਚ ਮਨਰੇਗਾ ਵਰਕਰਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮਾਣਭੱਤਾ ਮਿਲ ਰਿਹਾ ਹੈ ਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮਨਰੇਗਾ ਵਰਕਰ ਉਨ੍ਹਾਂ ਨਾਲ ਸੰਪਰਕ ਕਰਕੇ ਤੁਰੰਤ ਆਪਣੇ ਮਸਲੇ ਹੱਲ ਕਰਵਾ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨਾਂ ਸਾਲਾਂ ਵਿਚ ਉਨ੍ਹਾਂ ਵੱਲੋਂ ਮਗਨਰੇਗਾ ਦੀਆਂ ਸ਼ਿਕਾਇਤ ਦਾ ਸਮੇਂ ਸਿਰ ਫ਼ੈਸਲਾ ਕਰਕੇ ਗਰੀਬ ਮਨਰੇਗਾ ਵਰਕਰਾਂ ਨੂੰ ਜਿੱਥੇ ਇਨਸਾਫ਼ ਦਿੱਤਾ ਹੈ, ਉੱਥੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਇਕ ਪਿੰਡ ਵਿਚ ਲੱਖਾ ਰੁਪਏ ਦੇ ਫਰਜ਼ੀ ਘੁਟਾਲਾ ਵੀ ਨਸ਼ਰ ਕੀਤਾ ਹੈ ਤੇ ਸਰਕਾਰੀ ਫੰਡਾਂ ਵਿਚ ਹੋਏ ਗਬਨ ਪ੍ਰਤੀ ਰਿਕਵਰੀ ਦਾ ਫ਼ੈਸਲਾ ਕਰਕੇ ਸਰਕਾਰੀ ਫੰਡਾਂ ਦੀ ਦੁਰ ਵਰਤੋਂ ਤੇ ਰੋਕ ਲਗਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ |
ਪਿਛਲੀ ਖ਼ਬਰ ਕਾਲਾ ਸੰਘਿਆਂ ਤੋਂ 2 ਹੋਰ ਮੋਟਰਸਾਈਕਲ ਚੋਰੀ, ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਅਕਾਲੀ ਵਰਕਰ ਨੂੰ ਭੁੱਲਾਰਾਈ ਤੋਂ ਉਮੀਦਵਾਰ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।