ਭੁਲੱਥ, 2 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਅੱਜ ਫਿਰ ਦੂਜੇ ਦਿਨ ਐਕਟਿਵਾ ਚੋਰੀ ਦੀ ਦੂਜੀ ਘਟਨਾ ਵਾਪਰੀ | ਕਮਰਾਏ ਰੋਡ ਭੁਲੱਥ ਨਜ਼ਦੀਕ ਗੁਰਦੁਆਰਾ ਬੇਰੀਆਂ ਸਾਹਿਬ ਪੱਠਿਆਂ ਵਾਲੇ ਟਾਲ ਦੇ ਨਜ਼ਦੀਕ ਸੰਜੇ ਕਵਰ ਦੀ ਦੁਕਾਨ ਦੇ ਸਾਹਮਣੇ ਕਮਰਾਏ ਰੋਡ ਤੋਂ ਐਕਟੀਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਹਰਜਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਜੋਗਿੰਦਰ ਨਗਰ ਨੇ ਦੱਸਿਆ ਕਿ ਉਹ ਅੱਜ ਦੁਪਹਿਰ 12 ਵਜੇ ਤੋਂ ਬਾਅਦ ਪੱਲੀਆਂ ਸਿਲਾਉਣ ਲਈ ਸੰਜੇ ਕਵਰ ਦੀ ਦੁਕਾਨ 'ਤੇ ਆਇਆ ਤੇ ਸੰਜੇ ਦੀ ਦੁਕਾਨ ਦੇ ਸਾਹਮਣੇ ਆਪਣੀ ਐਕਟਿਵਾ ਨੰਬਰ ਪੀ.ਬੀ. 57 ਸੀ 3056 ਕਾਲੇ ਰੰਗ ਦੀ ਅੰਦਰ ਖੜ੍ਹੀ ਕਰਕੇ ਚਲਾ ਗਿਆ ਤੇ ਜਦੋਂ ਉਹ ਕੁੱਝ ਸਮੇਂ ਬਾਅਦ ਵਾਪਸ ਆਇਆ ਤਾਂ ਐਕਟਿਵਾ ਗ਼ਾਇਬ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਚੁੱਕਾ ਸੀ | ਇਸ ਘਟਨਾ ਦੀ ਇਤਲਾਹ ਥਾਣਾ ਭੁਲੱਥ ਪੁਲਿਸ ਨੂੰ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਲਗਾਤਾਰ ਐਕਟਿਵਾ ਚੋਰ ਕਸਬਾ ਭੁਲੱਥ ਵਿਚ ਵੱਧ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਵਿਚ ਭੁਲੱਥ ਪੁਲਿਸ ਪ੍ਰਸ਼ਾਸਨ ਨਾਕਾਮ ਲੱਗ ਰਿਹਾ ਹੈ |