10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਆਹਲੀ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਸਹਾਇਤਾ ਰਾਸ਼ੀ ਵੰਡੀ

ਜਥੇ. ਮਹਿੰਦਰ ਸਿੰਘ ਆਹਲੀ ਪਿੰਡ ਰਾਏਪੁਰ ਦੀ ਸੰਗਤ ਵਲੋਂ ਹੜ੍ਹ ਪ੍ਰਭਾਵਿਤ ਲੋੜਵੰਦਾਂ ਨੂੰ ਰਾਹਤ ਲਈ ਰਾਸ਼ੀ ਤਕਸੀਮ ਕਰਨ ਸਮੇਂ, ਨਾਲ ਸੁਖਚੈਨ ਸਿੰਘ ਆਹਲੀ ਤੇ ਹੋਰ ਮੋਹਤਬਰ | ਤਸਵੀਰ: ਲਾਡੀ ਸਟੂਡੀਓ <br/> 24-11-2025
ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ)-ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਹੜ੍ਹ ਨਾਲ ਹੋਏ ਨੁਕਸਾਨ ਦੀਆਂ ਵੀਡੀਓ ਦੇਖ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਮੁਕਤ ਸਕੱਤਰ ਜਥੇਦਾਰ ਮਹਿੰਦਰ ਸਿੰਘ ਆਹਲੀ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਏਪੁਰ ਵਾਸੀ ਸਮੁੱਚੀ ਸੰਗਤ ਵੱਲੋਂ ਪੈਸੇ ਇਕੱਠੇ ਕਰਕੇ 10 ਲੱਖ ਰੁਪਏ ਦੀ ਨਕਦ ਸਹਾਇਤਾ ਵੱਖ-ਵੱਖ ਹੜ੍ਹ ਪੀੜਤ ਗ਼ਰੀਬ ਲੋੜਵੰਦਾਂ ਨੂੰ ਭੇਟ ਕੀਤੀ ਹੈ | ਇਸ ਸਬੰਧੀ ਰਿਟਾ. ਸਕੱਤਰ ਮਹਿੰਦਰ ਸਿੰਘ ਆਹਲੀ ਤੇ ਸੁਖਚੈਨ ਸਿੰਘ ਆਹਲੀ ਦੀ ਅਗਵਾਈ ਹੇਠਾਂ ਫਾਰਮਰ ਐਗਰੋ ਰਾਈਸ ਮਿੱਲ ਆਹਲੀ ਕਲਾਂ ਵਿਖੇ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਵਿਚ ਪਿੰਡ ਰਾਏਪੁਰ (ਜ਼ਿਲ੍ਹਾ ਮਾਨਸਾ) ਦੇ ਸਾਬਕਾ ਸਰਪੰਚ ਅਜਾਇਬ ਸਿੰਘ ਤੇ ਹੋਰ ਆਗੂ ਸਾਹਿਬਾਨ ਨੇ ਬਣਾਈ ਹੋਈ ਲਿਸਟ ਮੁਤਾਬਿਕ ਪਿੰਡ ਆਹਲੀ ਕਲਾਂ, ਪਿੰਡ ਆਹਲੀ ਖ਼ੁਰਦ, ਗੱਟੀ ਡੇਰੇ, ਮੰਡ ਹੁਸੈਨਪੁਰ ਬੂਲੇ, ਚੱਕ ਪੱਤੀ ਬਾਲੂ ਬਹਾਦਰ, ਮੰਡ ਕਰਮੂਵਾਲ ਆਦਿ ਦੇ ਲੋੜਵੰਦ 70 ਤੋਂ ਵੱਧ ਪਰਿਵਾਰਾਂ ਨੂੰ ਨਕਦ ਰਾਹਤ ਰਾਸ਼ੀ ਵੰਡੀ ਗਈ ਜਿਸ ਵਿਚ ਪਿੰਡ ਆਹਲੀ ਕਲਾਂ, ਆਹਲੀ ਖ਼ੁਰਦ ਤੇ ਗੱਟੀ ਡੇਰੇ ਦੀ ਸੰਗਤ ਸ਼ਾਮਲ ਸੀ | ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਆਹਲੀ ਨੇ ਸਮੂਹ ਰਾਏਪੁਰ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਗ੍ਰੰਥੀ ਸਿੰਘ ਰਣਯੋਧ ਸਿੰਘ ਤੇ ਗ੍ਰੰਥੀ ਸਿੰਘ ਗੁਰਜੀਤ ਸਿੰਘ ਨੂੰ 20-20 ਹਜ਼ਾਰ ਰੁਪਏ ਅਤੇ ਇਕ ਗ਼ਰੀਬ ਕਿਸਾਨ ਨਛੱਤਰ ਸਿੰਘ, ਜਿਸ ਦੀ 7 ਏਕੜ ਜ਼ਮੀਨ ਹੜ੍ਹ ਦੌਰਾਨ ਨੁਕਸਾਨੀ ਗਈ ਅਤੇ ਉਹ ਕਾਫ਼ੀ ਬਿਮਾਰ ਹੈ, ਦੇ ਪਰਿਵਾਰ ਨੂੰ ਇਲਾਜ ਲਈ 50 ਹਜ਼ਾਰ ਰੁਪਏ, ਇਕ ਬੀਬੀ ਜਿਸ ਦਾ ਪਤੀ ਬੇੜੀ ਦਾ ਮਲਾਹ ਸੀ ਤੇ ਮੌਤ ਹੋ ਗਈ ਸੀ, ਉਨ੍ਹਾਂ ਨੂੰ ਵੀ 20 ਹਜ਼ਾਰ ਰੁਪਏ ਅਤੇ ਕਿਸਾਨ ਜੋਗਿੰਦਰ ਸਿੰਘ ਨੂੰ ਬੇਟੀ ਦੇ ਵਿਆਹ ਲਈ 20 ਹਜ਼ਾਰ ਰੁਪਏ ਨਕਦ ਸਹਾਇਤਾ ਦਿੱਤੀ ਗਈ |
ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਸੱਭਿਆਚਾਰਕ ਮੇਲਾ 'ਰੰਗਲਾ ਪੰਜਾਬ 2025' ਕਰਵਾਇਆ ਅਗਲੀ ਖ਼ਬਰ ਬਾਬਾ ਇੰਦਰਪਾਲ ਸਿੰਘ ਨੇ 10 ਹਜ਼ਾਰ ਦੀਆਂ ਕਿਤਾਬਾਂ ਲੱਖਣ ਕਲਾਂ ਸਕੂਲ ਨੂੰ ਦਾਨ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।