ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)-ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਤਿਉਹਾਰ ਨੂੰ ਦੇਖਦੇ ਹੋਏ ਕਸਬਾ ਭੁਲੱਥ ਵਿਖੇ ਵੀ ਦੁਕਾਨਦਾਰਾਂ ਅਤੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਦੀਵਾਲੀ ਤੇ ਕਰਕੇ ਹਰ ਪਾਸੇ ਰੌਣਕਾਂ ਦਿਖਾਈ ਦਿੱਤੀਆਂ ਤੇ ਦੁਕਾਨਾਂ ਸਜੀਆਂ ਦਿਖਾਈ ਦਿੱਤੀਆਂ | ਸਾਰੇ ਬਾਜ਼ਾਰ ਵਿਚ ਪਟਾਕਿਆਂ, ਮਠਿਆਈਆਂ ਤੇ ਬਰਤਨਾਂ ਨਾਲ ਦੁਕਾਨਾਂ ਸਜੀਆਂ ਪਈਆਂ ਸਨ ਅਤੇ ਲੋਕ ਪਟਾਕੇ, ਮਠਿਆਈਆਂ, ਬਰਤਨ ਅਤੇ ਹੋਰ ਸਮਾਨ ਖ਼ਰੀਦਣ ਵਿਚ ਰੁੱਝੇ ਹੋਏ ਦਿਖਾਈ ਦਿੱਤੇ | ਲੋਕ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਨੇ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਇਕ ਦੂਸਰੇ ਨੂੰ ਤੋਹਫ਼ਿਆਂ ਰੂਪੀ ਸਮਾਨ ਦੇ ਰਹੇ ਸਨ ਅਤੇ ਇਕ ਦੂਸਰੇ ਨਾਲ ਖ਼ੁਸ਼ੀਆਂ ਸਾਂਝੀਆਂ ਕਰ ਰਹੇ ਸਨ | ਇਸ ਸਬੰਧੀ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾ ਦਾ ਕਹਿਣਾ ਸੀ ਕਿ ਸਾਨੂੰ ਸਾਰਿਆਂ ਨੂੰ ਇਸ ਤਰਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਇਹ ਨਾਂ ਨਾਲ ਆਪਸੀ ਪ੍ਰੇਮ ਪਿਆਰ ਵਿਚ ਵਾਧਾ ਹੁੰਦਾ ਹੈ ਤੇ ਆਪਸੀ ਮਿਲਵਰਤਣ ਦੀ ਸਾਂਝ ਵਧਦੀ ਹੈ |