17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭੁੱਲਰ ਵਲੋਂ ਕੀਤੇ ਭਿ੍ਸ਼ਟਾਚਾਰ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਸ਼ੁਰੂ ਕਰਵਾਈ ਜਾਵੇ- ਖਹਿਰਾ <br/>

ਅਜੀਤ ਡੈਸਕ 22-10-2025
ਭੁਲੱਥ, 21 ਅਕਤੂਬਰ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਗੱਲਬਾਤ ਕਰਦਿਆਂ ਕਿਹਾ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵਲੋਂ ਕਥਿਤ ਭਿ੍ਸ਼ਟਾਚਾਰ ਸਕੈਂਡਲ ਦੀ ਆਜ਼ਾਦ ਅਦਾਲਤ ਤੇ ਨਿਗਰਾਨੀ ਹੇਠ ਜਾਂਚ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭੁੱਲਰ ਵਲੋਂ ਕੀਤੇ ਕਥਿਤ ਭਿ੍ਸ਼ਟਾਚਾਰ ਸਕੈਂਡਲ ਨੂੰ ਲੈ ਕੇ ਮੌਜੂਦਾ ਸਰਕਾਰ ਦੀ ਨਕਾਮੀ ਜਾਹਿਰ ਹੋ ਰਹੀ ਹੈ ਜੋ ਕਿ ਸਰਕਾਰ ਦੇ ਰਾਜਕਾਲ ਦੌਰਾਨ ਇੰਨਾ ਵੱਡਾ ਭਿ੍ਸ਼ਟਾਚਾਰੀ ਸਕੈਂਡਲ ਤੇ 144 ਟੁਆਟਾ ਹਾਈ ਲਗਜ਼ਰੀ ਗੱਡੀਆਂ ਦਾ ਘੁਟਾਲਾ ਇੱਕ ਹੋਰ ਵੱਡੀ ਮਿਸਾਲ ਹੈ, ਜਿਸ ਵਿਚ ਪੰਜਾਬ ਪੁਲਿਸ ਦੀ ਗੱਡੀਆਂ ਦੀ ਖ਼ਰੀਦ ਦੌਰਾਨ ਵੱਡਾ ਖ਼ੁਲਾਸਾ ਹੋਇਆ | ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਬਹੁਤ ਵੱਡੇ ਪੱਧਰ 'ਤੇ ਫੇਲ ਚੁੱਕਾ ਹੈ, ਤੇ ਮੌਜੂਦਾ ਸਰਕਾਰ ਪਾਸੋਂ ਲੋਕ ਜਵਾਬ ਮੰਗਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲ ਚਾਹੁੰਦੇ ਸਨ | ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਤੁਰੰਤ ਇਸ ਮਾਮਲੇ 'ਤੇ ਸਚਾਈ ਸਾਹਮਣੇ ਲੈ ਕੇ ਆਉਣ ਤੇ ਸਪੱਸ਼ਟ ਜਾਂਚ ਕਰਵਾ ਕੇ ਲੋਕਾਂ ਦੀ ਕਚਹਿਰੀ ਵਿਚ ਭਿ੍ਸ਼ਟਾਚਾਰ ਸਕੈਂਡਲ ਦਾ ਪਰਦਾ ਫਾਸ਼ ਕਰਨ |

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਇਕ ਕਾਬੂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮਿੱਠੜਾ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।