17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਕਰਕੇ ਨਗਰ ਨਿਗਮ ਦਫਤਰ ਵਿਚ ਪਸਰੀ ਰਹੀ ਸੁੰਨ <br/>

ਅਜੀਤ ਡੈਸਕ 22-10-2025
ਜਲੰਧਰ, 21 ਅਕਤੂਬਰ (ਸ਼ਿਵ)- ਮੰਗਲਵਾਰ ਨੂੰ ਵੀ ਦੀਵਾਲੀ ਮਨਾਉਣ ਕਰਕੇ ਅੱਜ ਨਗਰ ਨਿਗਮ ਦਫਤਰ ਵਿਚ ਸੁੰਨਸਾਨ ਪਸਰੀ ਰਹੀ ਕਿਉਂਕਿ ਕਈ ਮੁਲਾਜ਼ਮਾਂ ਵੱਲੋਂ ਤਿਉਹਾਰ ਮਨਾਉਣ ਲਈ ਛੁੱਟੀ ਲਈ ਗਈ ਸੀ ਤੇ ਇਸੇ ਕਰਕੇ ਅੱਜ ਕੰਮ ਕਰਵਾਉਣ ਲਈ ਲੋਕਾਂ ਦੀ ਗਿਣਤੀ ਵੀ ਕਾਫੀ ਘੱਟ ਰਹੀ | ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਮੰਗਲਵਾਰ 21 ਅਕਤੂਬਰ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਦਫਤਰ ਖੋਲਿ੍ਹਆ ਗਿਆ ਸੀ ਤੇ ਕਾਫੀ ਮੁਲਾਜ਼ਮਾਂ ਦੇ ਛੁੱਟੀ 'ਤੇ ਹੋਣ ਕਰਕੇ ਦਫ਼ਤਰਾਂ ਵਿਚ ਤਾਲੇ ਨਜ਼ਰ ਆਏ | ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਦਫਤਰ ਹੀ ਖੁੱਲਿ੍ਹਆ ਨਜ਼ਰ ਆਇਆ | ਬਾਕੀ ਕਈ ਦਫ਼ਤਰਾਂ ਵਿਚ ਤਾਲੇ ਲਟਕੇ ਸਨ ਨਗਰ ਕਮਿਸ਼ਨਰ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਚੈਕਿੰਗ ਕੀਤੀ ਗਈ ਸੀ | ਨਿਗਮ ਕਮਿਸ਼ਨਰ ਦਫਤਰ ਦੇ ਮੁਲਾਜ਼ਮ ਬਾਹਰ ਬੈਠੇ ਨਜ਼ਰ ਆਏ | ਕਮਿਸ਼ਨਰ ਆਪ ਖ਼ੁਦ ਫ਼ੀਲਡ ਵਿਚ ਸੀ ਤੇ ਕਈ ਸੁਪਰਡੈਂਟਾਂ ਦੇ ਕਮਰਿਆਂ ਨੂੰ ਵੀ ਤਾਲੇ ਲੱਗੇ ਹੋਏ ਸੀ | ਨਗਰ ਨਿਗਮ ਵਿਚ ਇਸ ਕਰਕੇ ਵੀ ਸੁੰਨ ਪਸਰੀ ਰਹੀ ਸੀ ਕਿਉਂਕਿ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਸੀ ਕਿ 21 ਅਕਤੂਬਰ ਨੂੰ ਦੀਵਾਲੀ ਹੈ ਤੇ ਦਫਤਰ ਵਿਚ ਮੁਲਾਜ਼ਮਾਂ ਨਹੀਂ ਹੋਣਗੇ ਤੇ ਇਸ ਕਰਕੇ ਅੱਜ ਨਿਗਮ ਦਫਤਰ ਵਿਚ ਲੋਕਾਂ ਦੀ ਵੀ ਜ਼ਿਆਦਾ ਆਮਦ ਨਜ਼ਰ ਨਹੀਂ ਆਈ | ਇਸ ਬਾਰ 20 ਅਤੇ 21 ਜੁਲਾਈ ਨੂੰ ਦੀਵਾਲੀ ਮਨਾਉਣ ਨੂੰ ਲੈ ਕੇ ਲੋਕਾਂ ਵਿਚ ਦੁਚਿੱਤੀ ਰਹੀ | ਪੰਜਾਬ ਸਰਕਾਰ ਵੱਲੋਂ 20 ਅਕਤੂਬਰ ਨੂੰ ਦੀਵਾਲੀ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਜਦਕਿ ਅੱਜ ਛੁੱਟੀ ਨਹੀਂ ਸੀ ਜਿਸ ਕਰਕੇ ਸਰਕਾਰੀ ਦਫਤਰ ਖੁੱਲੇ੍ਹ ਪਏ ਸਨ | ਉਂਜ ਜ਼ਿਆਦਾਤਰ ਲੋਕਾਂ ਵੱਲੋਂ 21 ਅਕਤੂਬਰ ਨੂੰ ਹੀ ਦੀਵਾਲੀ ਮਨਾਈ ਗਈ ਕਿਉਂਕਿ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਦੀਵਾਲੀ ਕਰਕੇ ਬਾਜ਼ਾਰਾਂ ਵਿਚ ਕਾਫੀ ਰੌਣਕਾਂ ਸੀ | ਜਿੱਥੇ ਸੋਮਵਾਰ ਨੂੰ ਜਿੱਥੇ ਪਠਾਨਕੋਟ ਚੌਕ ਸਥਿਤ ਪਟਾਕਿਆਂ ਦੀ ਮਾਰਕੀਟ ਵਿਚ ਪਟਾਕਿਆਂ ਦੀ ਖ਼ਰੀਦਦਾਰੀ ਹੋਈ ਸੀ ਸਗੋਂ ਮੰਗਲਵਾਰ ਨੂੰ ਵੀ ਲੋਕ ਪਟਾਕਿਆਂ ਦੀ ਖ਼ਰੀਦ ਕਰਨ ਲਈ ਵੱਡੀ ਗਿਣਤੀ ਵਿਚ ਪੱੁਜੇ ਹੋਏ ਸਨ |

ਪਿਛਲੀ ਖ਼ਬਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ <br/> ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਨੇ ਜ਼ਿਲ੍ਹਾ ਪੱਧਰੀ ਰੰਗੋਲੀ ਮੁਕਾਬਲੇ 'ਚ ਤੀਜਾ ਸਥਾਨ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।