17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨੇ ਦੀਵਾਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 22-10-2025
ਕਪੂਰਥਲਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਕਪੂਰਥਲਾ ਦੀ ਸ਼ਾਖਾ ਸ਼ੇਖੂਪੁਰ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਆਸ਼ੂਤੋਸ਼ ਮਹਾਰਾਜ ਦੀ ਸੇਵਿਕਾ ਸਾਧਵੀ ਰਿਤੂ ਨੇ ਕਿਹਾ ਕਿ ਸ੍ਰੀ ਰਾਮ ਧਰਮ, ਅਟਲ ਨੀਤੀ, ਮਾਣ, ਪਿਆਰ, ਭਗਤੀ, ਸਨੇਹ ਅਤੇ ਚੇਲੇ ਦੇ ਰੂਪ ਵਿਚ 14 ਕਲਾਵਾਂ ਦੇ ਅਵਤਾਰ ਰਹੇ ਹਨ, ਜਿਨ੍ਹਾਂ ਨੇ ਰਾਜ ਦੇ ਸੁੱਖਾਂ ਦਾ ਲਾਲਚ ਕੀਤੇ ਬਿਨਾਂ ਖ਼ੁਸ਼ੀ ਨਾਲ ਬਨਵਾਸ ਸਵੀਕਾਰ ਕੀਤਾ | ਤੇ ਉਨ੍ਹਾਂ ਦੇ 14 ਵਰਿ੍ਹਆਂ ਬਾਅਦ ਅਯੁੱਧਿਆ ਵਾਪਸ ਆਉਣ 'ਤੇ ਹਰ ਸ਼ਰਧਾਲੂ ਨੇ ਇਸ ਸ਼ੁੱਭ ਮੌਕੇ ਘਿਓ ਦੇ ਦੀਵੇ ਜਗਾਏ | ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਦੀਵਾਲੀ ਦੇ ਤਿਉਹਾਰ ਹਰ ਵਿਅਕਤੀ ਦੇ ਜੀਵਨ ਵਿਚ ਸ੍ਰੀ ਰਾਮ ਦੇ ਆਗਮਨ ਦਾ ਤਿਉਹਾਰ ਬਣ ਗਿਆ | ਸ਼ਾਖ਼ਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਸੰਸਥਾਨ ਵਲੋਂ ਜਾਗੋ ਮੁਹਿੰਮ ਤਹਿਤ ਹਰ ਆਤਮਾ ਨੂੰ ਅੰਦਰੋਂ ਜਾਗਰਣ ਵੱਲ ਲੈ ਕੇ ਜਾਣ ਲਈ ਬ੍ਰਹਮਗਿਆਨ ਦੁਆਰਾ ਅੰਦਰ ਵੱਸਦੇ ਸ੍ਰੀ ਰਾਮ ਦੀ ਸ਼ਕਤੀ ਨੂੰ ਜਾਣ ਕੇ ਮਨ ਵਰਗੇ ਰਾਵਣ ਦਾ ਨਾਸ਼ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸੇ ਦਿਨ ਹੀ ਭਗਵਾਨ ਸ੍ਰੀ ਕ੍ਰਿਸ਼ਨ ਨੇ ਰਾਣੀਆਂ ਨੂੰ ਨਰਕਾਸੁਰ ਦੀ ਕੈਦ ਤੋਂ ਮੁਕਤ ਕੀਤਾ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਨਾਲ 52 ਰਾਜਿਆਂ ਨੂੰ ਕੈਦ ਤੋਂ ਮੁਕਤ ਕਰਵਾਇਆ ਤੇ ਇਸ ਲਈ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ | ਸਮਾਗਮ ਦੌਰਾਨ ਛੋਟੀਆਂ ਬੱਚੀਆਂ ਨੇ ਸ੍ਰੀ ਰਾਮ ਦੀ ਉਤਸਵ ਵਿਚ ਇਕ ਸੁੰਦਰ ਨਿਰਤ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਾਮਲ ਹੋ ਕਿ ਅਧਿਆਤਮਕ ਪ੍ਰੇਰਨਾ ਨਾਲ ਭਰਪੂਰ ਦੀਵਾਲੀ ਮਨਾਈ |

ਪਿਛਲੀ ਖ਼ਬਰ ਸਵਾਮੀ ਆਨੰਦ ਗਿਰੀ ਮਹਾਰਾਜ ਮੈਮੋਰੀਅਲ ਸਕੂਲ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਅਕਾਲ ਗਲੈਕਸੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵਰਕਰਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।