16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੇ ਤਿਉਹਾਰ ਮੌਕੇ ਸੜਕ ਵਿਚਕਾਰ ਲੱਗੇ ਕੂੜੇ ਦੇ ਢੇਰ <br/>

ਅਜੀਤ ਡੈਸਕ 22-10-2025
ਫਗਵਾੜਾ, 21 ਅਕਤੂਬਰ (ਹਰਜੋਤ ਸਿੰਘ ਚਾਨਾ)-ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕਾਂ ਨੂੰ ਸਾਫ਼ ਸੁਥਰਾ ਤੇ ਚਮਕਦਾ ਫਗਵਾੜਾ ਦੇਖਣ ਦੀ ਉਮੀਦ ਸੀ, ਉੱਥੇ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆਈ | ਡੰਪਾ 'ਚ ਕੂੜੇ ਦੇ ਢੇਰ ਪਏ ਹੋਏ ਸਨ, ਜਿਸ ਕਾਰਨ ਸਥਾਨਕ ਨਿਵਾਸੀਆਂ ਤੇ ਆਉਣ-ਜਾਣ ਵਾਲੇ ਲੋਕਾਂ 'ਚ ਨਾਰਾਜ਼ਗੀ ਦਾ ਮਾਹੌਲ ਦੀਖਿਆ | ਲੋਕਾਂ ਨੇ ਨਗਰ ਨਿਗਮ ਦੇ ਪ੍ਰਬੰਧਾਂ ਤੇ ਸਫ਼ਾਈ ਪ੍ਰਣਾਲੀ 'ਤੇ ਗੰਭੀਰ ਸੁਆਲ ਖੜ੍ਹੇ ਕੀਤੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਦੀਵਾਲੀ ਦਾ ਇਕ ਪ੍ਰਮੁੱਖ ਤਿਆਰ ਹੈ ਜਿੱਥੇ ਹਰ ਵਪਾਰਕ, ਘਰੇਲੂ ਤੇ ਸਰਕਾਰੀ ਅਦਾਰਾ ਆਪਣੇ ਦਫ਼ਤਰ ਦੀ ਸਫ਼ਾਈ ਰੱਖਦਾ ਹੈ, ਪਰ ਸ਼ਹਿਰ ਦੀ ਸਫ਼ਾਈ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਨਿਗਮ ਇਸ ਵਾਰ ਅਸਫ਼ਲ ਨਜ਼ਰ ਆਇਆ ਹੈ | ਵਰਨਣਯੋਗ ਹੈ ਕਿ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਕੁਝ ਸਮਾਂ ਪਹਿਲਾਂ ਫਗਵਾੜਾ ਦਾ ਦੌਰਾ ਕਰਦੇ ਹੋਏ ਵੱਖ ਵੱਖ ਡੰਪਾਂ ਦਾ ਦੌਰਾ ਕੀਤਾ ਸੀ ਤੇ ਡੰਪਾ ਦੀ ਸਫ਼ਾਈ ਰੱਖਣ ਦੇ ਹੁਕਮ ਦਿੱਤੇ ਸਨ, ਪਰ ਲੱਗਦਾ ਹੈ ਕਿ ਹੁਣ ਨਿਗਮ ਅਧਿਕਾਰੀ ਇਨ੍ਹਾਂ ਹੁਕਮਾਂ ਨੂੰ ਭੁੱਲ ਗਏ ਹਨ | ਇਸ ਪ੍ਰਤੀਨਿਧ ਵੱਲੋਂ ਅੱਜ ਅਰਬਨ ਅਸਟੇਟ ਖੇਤਰ ਦਾ ਦੌਰਾ ਕਰਨ 'ਤੇ ਇਹ ਦਿ੍ਸ਼ ਮਿਲਿਆ ਕਿ ਮੁੱਖ ਸੜਕ 'ਤੇ ਬਣੇ ਡੰਪ ਦਾ ਕੂੜਾ ਸੜਕ ਦੇ ਵਿਚਕਾਰ ਤੱਕ ਫੈਲਿਆ ਹੋਇਆ ਸੀ | ਇਸ ਕਾਰਨ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਲੋਕਾਂ ਨੂੰ ਬਦਬੂ ਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਕਾਰਵਾਈ ਕਰੇ, ਡੰਪਾਂ ਦੀ ਸਫ਼ਾਈ ਯਕੀਨੀ ਬਣਾਏ ਤੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪੱਕੇ ਪ੍ਰਬੰਧ ਕੀਤੇ ਜਾਣ | ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਦੀਵਾਲੀ ਤੇ ਚਮਕਦਾਰ ਸ਼ਹਿਰ ਦੀ ਉਮੀਦ ਸੀ, ਪਰ ਸਿਰਫ਼ ਗੰਦਗੀ ਦੇਖਣ ਨੂੰ ਮਿਲੀ ਹੈ | ਇਸ ਸਬੰਧੀ ਜਦੋਂ ਨਗਰ ਨਿਗਮ ਮੇਅਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |

ਪਿਛਲੀ ਖ਼ਬਰ ਜ਼ਿਲ੍ਹੇ 'ਚ ਸਰਕਾਰੀ ਖ਼ਰੀਦ ਏਜੰਸੀਆਂ ਨੇ 3,64,372 ਮੀਟਰਿਕ ਟਨ ਝੋਨਾ ਖ਼ਰੀਦਿਆ- ਡੀ. ਸੀ. <br/> ਅਗਲੀ ਖ਼ਬਰ ਭਾਈ ਮਨਦੀਪ ਸਿੰਘ ਆਸ਼ੀਰਵਾਦ ਲੈਣ ਲਈ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੇ ਡੇਰੇ ਦਲ ਪੰਥ ਬਾਬਾ ਬਿਧੀ ਚੰਦ ਜੀ ਪਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।