01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ ਜਾਰੀ <br/>

ਅਜੀਤ ਡੈਸਕ 24-09-2025
ਕਪੂਰਥਲਾ, 23 ਸਤੰਬਰ (ਵਿ.ਪ੍ਰ.)-ਕਿਸਾਨਾਂ ਨੂੰ ਪਰਾਲੀ ਦੇ ਖੇਤ ਵਿਚ ਨਿਪਟਾਰੇ ਲਈ ਸਹਾਇਤਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿੱਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਕਿਸਾਨ ਸਹਿਕਾਰੀ ਸਭਾਵਾਂ ਕੋਲੋਂ ਪਰਾਲੀ ਦੇ ਯੋਗ ਨਿਪਟਾਰੇ ਲਈ ਖੇਤੀ ਸੰਦ ਪ੍ਰਾਪਤ ਕਰਨ ਵਾਸਤੇ ਹੈਲਪ ਲਾਈਨ ਨੰਬਰ 89686-41990 'ਤੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 22 ਸਹਿਕਾਰੀ ਸਭਾਵਾਂ ਕੋਲ ਲਗਭਗ 156 ਮਸ਼ੀਨਾਂ ਹਨ, ਜਿਨ੍ਹਾਂ ਦੀ ਵਰਤੋਂ ਪਰਾਲੀ ਦੇ ਨਿਪਟਾਰੇ ਲਈ ਕੀਤੇ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਜੋਬਨਜੀਤ ਸਿੰਘ ਨੂੰ ਹੈਲਪ ਲਾਈਨ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤੇ ਸਹਾਇਕ ਰਜਿਸਟਰਾਰ ਗੁਰਯਾਦਵਿੰਦਰ ਸਿੰਘ ਇਸ ਹੈਲਪ ਲਾਈਨ ਕੰਟਰੋਲ ਰੂਮ ਦੇ ਮੁਖੀ ਹੋਣਗੇ | ਉਨ੍ਹਾਂ ਕਿਹਾ ਕਿ ਕਿਸਾਨ ਸਹਿਕਾਰੀ ਸਭਾਵਾਂ ਸੈਦਪੁਰ, ਠੱਟਾ, ਤਲਵੰਡੀ ਚੌਧਰੀਆਂ, ਬੂਲਪੁਰ, ਬੂਸੋਵਾਲ, ਜੱਬੋਵਾਲ, ਕਬੀਰਪੁਰ, ਸ਼ਾਹਵਾਲਾ, ਵਾਟਾਂਵਾਲੀ, ਸੱਦੂਵਾਲ, ਮੋਠਾਂਵਾਲ, ਮੈਰੀਪੁਰ, ਪਰਮਜੀਤਪੁਰ, ਮੁਹੱਬਲੀਪੁਰ, ਦੰਦੂਪੁਰ, ਡਡਵਿੰਡੀ, ਬਿਧੀਪੁਰ, ਜੈਨਪੁਰ, ਉਗਰੂਪੁਰ, ਟਿੱਬਾ ਤੋਂ ਖੇਤੀ ਸੰਦ ਵਰਤੋਂ ਲਈ ਲੈ ਸਕਦੇ ਹਨ |

ਪਿਛਲੀ ਖ਼ਬਰ ਟਰੱਕਿੰਗ ਉਦਯੋਗ 'ਚ ਸੰਗਠਿਤ ਅਪਰਾਧ ਦੇ ਦੋਸ਼ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।