08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ

ਅਜੀਤ ਡੈਸਕ 01-06-2025
ਪਾਂਸ਼ਟਾ, 31 ਮਈ (ਸਤਵੰਤ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੇ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਸ੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ ਦੀ ਇਮਾਰਤ 'ਚ 1 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਗੁਰਦੁਆਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਦੀਆਂ ਸਮੂਹ ਸਵੈ-ਸੇਵਕ ਸੰਸਥਾਵਾਂ, ਪ੍ਰਵਾਸੀ ਵੀਰ, ਨੌਜਵਾਨ ਸਭਾ ਸੁਸਾਇਟੀਆਂ ਪਾਂਸ਼ਟਾ ਤੇ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਆਪਸੀ ਸਹਿਯੋਗ ਸਦਕਾ ਲਗਾਏ ਜਾ ਰਹੇ ਕੈਂਪ 'ਚ ਵੱਧ ਤੋਂ ਵੱਧ ਹਾਜ਼ਰੀ ਭਰਨ ਤੇ ਖ਼ੂਨਦਾਨ ਕਰਨ ਦੀ ਅਪੀਲ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਖ਼ੂਨਦਾਨ ਸਰਵੋਤਮ ਦਾਨ ਹੈ
ਵਰਨਣਯੋਗ ਹੈ ਕਿ ਬੀਤੇ 30 ਸਾਲ ਤੋਂ ਖ਼ੂਨਦਾਨ ਦੇ ਖੇਤਰ ਵਿਚ ਸਰਗਰਮ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਵਲੋਂ ਵੱਖ-ਵੱਖ ਕੈਂਪਾਂ ਰਾਹੀਂ ਹਰ ਸਾਲ 4000 ਯੂਨਿਟ ਦੇ ਕਰੀਬ ਖ਼ੂਨ ਇਕੱਠਾ ਕਰਕੇ ਹਜ਼ਾਰਾਂ ਇਨਸਾਨੀ ਜਾਨਾਂ ਬਚਾਉਣ ਵਿਚ ਯੋਗਦਾਨ ਪਾਇਆ ਜਾਂਦਾ ਹੈ |
ਪਿਛਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕਰਵਾਏ ਵੱਖ-ਵੱਖ ਥਾਵਾਂ 'ਤੇ ਸੈਮੀਨਾਰ ਸੀ. ਜੇ.... ਅਗਲੀ ਖ਼ਬਰ ਗੁਦਾਮ ਦੀ ਕੰਧ ਪਾੜ ਕੇ ਚੋਰੀ ਕਰਨ ਸੰਬੰਧੀ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।