20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਰਕਾਰੀ ਹਸਪਤਾਲ 'ਚ ਹੱਡੀਆਂ ਦੇ ਡਾਕਟਰ ਆਉਣ ਨਾਲ ਲੋਕਾਂ ਨੇ ਕੀਤੀ ਰਾਹਤ ਮਹਿਸੂਸ <br/>

ਸਿਵਲ ਹਸਪਤਾਲ ਬੁਢਲਾਡਾ ਵਿਖੇ ਨਵੇਂ ਆਏ ਹੱਡੀਆਂ ਦੇ ਮਾਹਿਰ ਸਰਜਨ ਡਾ. ਰਾਜੇਸ਼ ਚੰਦਰ ਮਰੀਜ਼ ਦੀ ਜਾਂਚ ਕਰਦੇ ਹੋਏ | ਨਾਲ ਦਿਖਾਈ ਦੇ ਰਹੇ ਹਨ ਸੀਨੀਅਰ ਮੈਡੀਕਲ ਅਫ਼ਸਰ ਤੇ ਸਟਾਫ਼ ਮੈਂਬਰ | ਤਸਵੀਰ : ਟੋਨੀ ਬੁਢਲਾਡਾ <br/> 31-12-2025
ਬੁਢਲਾਡਾ, 30 ਦਸੰਬਰ (ਸਵਰਨ ਸਿੰਘ ਰਾਹੀ)-ਸਥਾਨਕ ਸਬ-ਡਵੀਜ਼ਨਲ ਸਿਵਲ ਹਸਪਤਾਲ ਵਿਖੇ ਹੱਡੀਆਂ ਦੇ ਰੋਗ ਮਾਹਿਰ ਡਾਕਟਰ ਦੇ ਆ ਜਾਣ ਨਾਲ ਸਥਾਨਕ ਸ਼ਹਿਰ ਅਤੇ ਇਸ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਆਰਥੋ ਸਰਜਨ ਡਾ. ਰਾਜੇਸ਼ ਚੰਦਰ ਨੇ ਅੱਜ ਬਕਾਇਦਾ ਰੂਪ 'ਚ ਆਪਣਾ ਕਾਰਜ ਭਾਰ ਸੰਭਾਲ ਕੇ ਮਰੀਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਰੂਰਤ ਅਨੁਸਾਰ ਆਪ੍ਰੇਸ਼ਨ ਵੀ ਕੀਤੇ ਜਾ ਰਹੇ ਹਨ | ਉਨ•ਾਂ ਦੱਸਿਆ ਕਿ ਇਨ•ਾਂ ਦੇ ਆ ਜਾਣ ਨਾਲ ਹਸਪਤਾਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਗੋਡਿਆਂ ਦੇ ਆਪ੍ਰੇਸ਼ਨ ਵੀ ਜਲਦੀ ਸ਼ੁਰੂ ਕਰਨ ਸਬੰਧੀ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ | ਬਲਾਕ ਐਜੂਕੇਟਰ ਹਰਬੰਸ ਲਾਲ, ਫਾਰਮਾਸਿਸਟ ਜੋਰਾ ਸਿੰਘ, ਅਮਰਜੀਤ ਚੰਦਨ, ਹੀਰਾ ਲਾਲ ਨੇ ਉਨ•ਾਂ ਨੂੰ ਹਸਪਤਾਲ ਸਟਾਫ਼ ਵਲੋਂ ਹਰ ਤਰ•ਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਦੌਰਾਨ ਕੌਂਸਲਰ ਰਜਿੰਦਰ ਸਿੰਘ ਝੰਡਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਹਸਪਤਾਲ ਵਿਖੇ ਪਿਛਲੇ ਕੁਝ ਸਮੇਂ ਤੋਂ ਹੱਡੀਆਂ ਦੇ ਡਾਕਟਰ ਦੀ ਘਾਟ ਪੂਰੀ ਕਰਨ ਲਈ ਸਰਕਾਰ ਦਾ ਧੰਨਵਾਦ ਕਰਦਿਆ ਇਹ ਵੀ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਲੋੜ ਅਨੁਸਾਰ ਇਸ ਹਸਪਤਾਲ ਵਿਖੇ ਬੱਚਿਆਂ ਦੇ ਰੋਗ ਮਾਹਿਰ ਅਤੇ ਅੱਖ ਰੋਗ ਮਾਹਿਰ ਡਾਕਟਰ ਵੀ ਭੇਜੇ ਜਾਣ ਤਾਂ ਜੋ ਲੋੜਵੰਦ ਮਰੀਜ਼ ਦੂਰ-ਦੁਰਾਡੇ ਦੇ ਨਿੱਜੀ ਹਸਪਤਾਲਾਂ ਦੇ ਮਹਿੰਗੇ ਖ਼ਰਚ ਤੋਂ ਬਚ ਸਕਣ |

ਪਿਛਲੀ ਖ਼ਬਰ ਨਿਪੁੰਨਤਾ ਖੋਜ ਅਤੇ ਸਕਾਲਰਸ਼ਿਪ ਪ੍ਰੀਿਖ਼ਆ 4 ਨੂੰ ਅਗਲੀ ਖ਼ਬਰ ਸਾਲਾਸਰ ਧਾਮ ਲਈ ਲੰਗਰ ਸਮੱਗਰੀ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।