20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਿੱਕਅਪ ਗੱਡੀ ਤੇ ਆਲਟੋ ਕਾਰ 'ਚ ਟੱਕਰ, ਪਿਕਅੱਪ ਨਹਿਰ 'ਚ ਡਿੱਗੀ <br/>

ਅਜੀਤ ਡੈਸਕ 31-12-2025

ਬਰੇਟਾ, 30 ਦਸੰਬਰ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)-ਨੇੜਲੇ ਪਿੰਡ ਬਖਸ਼ੀਵਾਲਾ ਕੋਲ ਨਹਿਰ ਦੇ ਨਾਲ ਬਣੀ ਸੜਕ 'ਤੇ ਪਿਕਅਪ ਗੱਡੀ ਅਤੇ ਆਲਟੋ ਕਾਰ 'ਚ ਟੱਕਰ ਹੋਣ ਕਾਰਨ ਸਵਾਰੀਆਂ ਨਾਲ ਭਰੀ ਪਿਕਅੱਪ ਨਹਿਰ 'ਚ ਡਿੱਗ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਨਹਿਰ ਦੇ ਨਾਲ ਬਣੀ ਸੜਕ 'ਤੇ ਪਿਕਅਪ ਗੱਡੀ, ਜਿਸ 'ਚ 14 ਸਵਾਰੀਆਂ ਸਵਾਰ ਸਨ, ਜੋ ਲਹਿਰਾ ਗਾਗਾ ਭੋਗ 'ਤੇ ਜਾ ਰਹੀ ਸੀ | ਸੰਘਣੀ ਧੁੰਦ ਹੋਣ ਕਾਰਨ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨਾਲ ਟਕਰਾ ਕੇ ਨਹਿਰ 'ਚ ਡਿੱਗ ਗਈ | ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਸਵਾਰੀਆਂ ਬਖਸ਼ੀਵਾਲਾ ਨਾਲ ਸਬੰਧਿਤ ਸਨ ਅਤੇ ਤੁਰੰਤ ਪਿੰਡ ਵਾਸੀਆਂ ਵਲੋਂ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਨਹਿਰ 'ਤੇ ਬਖਸ਼ੀਵਾਲਾ ਤੋਂ ਲਹਿਰਾ ਗਾਗਾ ਤੱਕ ਰੇਲਿੰਗ ਲਗਾਈ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾ ਰਹਿ ਸਕੇ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ-ਡੀ.ਸੀ. <br/> ਅਗਲੀ ਖ਼ਬਰ ਬਰੇਟਾ ਖੇਤਰ 'ਚ ਨਹਿਰੀ ਪਾਣੀ ਦੀ ਕਟੌਤੀ ਦੇ ਰੋਸ ਵਜੋਂ ਸੰਗਤਪੁਰਾ ਵਿਖੇ ਕਿਸਾਨਾਂ ਦਾ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।