23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੁੱਲਰੀਆਂ ਤੋਂ ਜੱਸੂ ਕੁੱਲਰੀਆਂ ਦੇ ਹੱਕ 'ਚ ਚੋਣ ਪ੍ਰਚਾਰ ਨੇ ਫੜ੍ਹੀ ਤੇਜ਼ੀ <br/>

ਅਜੀਤ ਡੈਸਕ 10-12-2025

ਬਰੇਟਾ, 9 ਦਸੰਬਰ (ਪਾਲ ਸਿੰਘ ਮੰਡੇਰ)-ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਜੱਸੂ ਕੁੱਲਰੀਆਂ ਦੇ ਹੱਕ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ | ਪਿੰਡ ਭਖੜਿਆਲ ਅਤੇ ਮੰਡੇਰ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਪਿੰਡਾਂ ਦੇ ਲੋਕ ਅੱਜ ਵੀ ਸ: ਬਾਦਲ ਦੇ ਰਾਜ ਨੂੰ ਚੇਤੇ ਕਰਦੇ ਹਨ, ਜਿਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਾਰ ਸਮੇਂ ਸੂਬੇ 'ਚ ਅਨੇਕਾਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ, ਆਟਾ-ਦਾਲ ਸਕੀਮ, ਲੜਕੀਆਂ ਲਈ ਸਾਈਕਲ ਅਤੇ ਸ਼ਗਨ ਯੋਜਨਾ, ਪੈਨਸ਼ਨ ਯੋਜਨਾ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਸਮੇਂ ਹੀ ਲਾਗੂ ਹੋਈਆਂ | ਜੱਸੂ ਕੁੱਲਰੀਆਂ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਫਿਰ ਤੋਂ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਵਾਅਦਿਆਂ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ | ਬਲਾਕ ਸੰਮਤੀ ਮੰਡੇਰ ਜ਼ੋਨ ਦੇ ਉਮੀਦਵਾਰ ਮੁਨੀਸ਼ ਕੁਮਾਰ ਉਰਫ਼ ਵਜ਼ੀਰ ਸਿੰਗਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਮੰਡੇਰ, ਜਗਪਾਲ ਸਿੰਘ ਸਰਪੰਚ ਮੰਡੇਰ, ਸੁਰਜੀਤ ਸਿੰਘ ਮੰਡੇਰ, ਸਰਪੰਚ ਦਰਸ਼ਨ ਸਿੰਘ, ਰਾਕੇਸ਼ ਕੁਮਾਰ, ਬਬਰਾ ਸਿੰਘ ਸੈਣੀ, ਬਲਜਿੰਦਰ ਸਿੰਘ ਮੰਡੇਰ, ਸੁਰਜੀਥ ਸਿੰਘ ਮੰਡੇਰ, ਸੁਖਦੇਵ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸੈਂਸੀ, ਟੇਕ ਸਿੰਘ, ਨਰਿੰਦਰਪਾਲ ਸ਼ਰਮਾ, ਰਣਧੀਰ ਸਿੰਘ ਭੋਲਾ, ਨਿਰਮਲ ਸਿੰਘ ਮੰਡੇਰ, ਸੱਤਪਾਲ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਨਵਾਂ ਪਿੰਡ ਪੰਜ ਖੰਡਾਲ ਤੋਂ ਸਾਬਕਾ ਪੰਚ ਦੇਬਾ ਨੂੰ 'ਆਪ' 'ਚ ਕੀਤਾ ਸ਼ਾਮਿਲ <br/> ਅਗਲੀ ਖ਼ਬਰ ਕਿਸ਼ਨਗੜ੍ਹ ਜ਼ੋਨ ਤੋਂ ਬਲਕਾਰ ਸਿੰਘ ਚਹਿਲ ਸਰਬਸੰਮਤੀ ਨਾਲ ਮੈਂਬਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।