ਬਰੇਟਾ, 9 ਦਸੰਬਰ (ਜੀਵਨ ਸ਼ਰਮਾ)-ਬਲਾਕ ਸੰਮਤੀ ਜੋਨ ਕਿਸ਼ਨਗੜ੍ਹ (ਜਰਨਲ) ਤੋਂ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਬਲਕਾਰ ਸਿੰਘ ਚਹਿਲ ਨੂੰ ਬਲਾਕ ਸੰਮਤੀ ਮੈਂਬਰ ਚੁਣਿਆਂ ਗਿਆ | ਬਲਕਾਰ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ | ਉਨ੍ਹਾਂ ਇਸ ਸਹਿਮਤੀ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਬਲਕਾਰ ਸਿੰਘ ਦੇ ਪਿਤਾ ਜਰਨੈਲ ਸਿੰਘ ਭਾਰਤੀ ਕਿਸਾਨ ਯੂਨੀਅਨ (ਅਜਾਦ) 'ਚ ਜਿਲਾ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ |
ਕਿਸ਼ਨਗੜ੍ਹ ਜ਼ੋਨ ਤੋਂ ਬਲਕਾਰ ਸਿੰਘ ਚਹਿਲ ਸਰਬਸੰਮਤੀ ਨਾਲ ਮੈਂਬਰ ਬਣੇ <br/>
ਅਜੀਤ ਡੈਸਕ
10-12-2025