ਮਾਨਸਾ, 8 ਦਸੰਬਰ (ਸ.ਰ.)-ਪੰਜਾਬ ਮਿਉਸਪਲ ਰਿਟਾਇਰੀ ਫੈਡਰੇਸ਼ਨ ਯੂਨੀਅਨ ਮਾਨਸਾ ਦੀ ਮੀਟਿੰਗ ਜਨਕ ਰਾਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੇਵਾ ਮੁਕਤ ਕਰਮਚਾਰੀਆਂ ਦੀ ਮੰਗਾਂ ਪ੍ਰਤੀ ਚਰਚਾ ਕੀਤੀ ਗਈ | ਇਸ ਮੌਕੇ ਇਕਾਈ ਮਾਨਸਾ ਦੀ ਚੋਣ ਵੀ ਕੀਤੀ ਗਈ | ਸਰਬ ਸੰਮਤੀ ਨਾਲ ਕੁਲਵਿੰਦਰ ਸਿੰਘ ਸਰਪ੍ਰਸਤ, ਬਲਦੇਵ ਸਿੰਘ ਪ੍ਰਧਾਨ, ਮਦਨ ਲਾਲ ਫਰਮਾਹੀ ਉਪ ਪ੍ਰਧਾਨ, ਪਵਨ ਕੁਮਾਰ ਗੋਠਵਾਲ ਜਨਰਲ ਸਕੱਤਰ, ਧੂਫ ਸਿੰਘ ਸਕੱਤਰ, ਨਰਿੰਦਰ ਸਿੰਘ ਖ਼ਜ਼ਾਨਚੀ, ਜਨਕ ਰਾਜ ਸਹਾਇਕ ਖ਼ਜ਼ਾਨਚੀ, ਅੰਮਿ੍ਤਪਾਲ, ਕੇਵਲ ਕੁਮਾਰ, ਚਰਨਜੀਤ ਸਿੰਘ ਤੇ ਸੁਰੇਸ਼ ਕੁਮਾਰ ਮੌੜ ਸਲਾਹਕਾਰ, ਕਿ੍ਸ਼ਨ ਲਾਲ ਸਾਂਵਰੀਆ ਪ੍ਰਚਾਰ ਸਕੱਤਰ ਤੋਂ ਇਲਾਵਾ ਚੰਦਰਮੁਖੀ, ਮਦਨ ਲਾਲ ਰਾਣਾ, ਦੇਸਰਾਜ, ਜਗਜੀਤ ਸਿੰਘ ਤੇ ਸ਼ਾਮ ਲਾਲ ਸ਼ਰਮਾ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ | ਜਥੇਬੰਦੀ ਵਲੋਂ ਸਾਬਕਾ ਪ੍ਰਧਾਨ ਮੁਲਤਾਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਗਿਆ |