ਸਰਦੂਲਗੜ੍ਹ, 3 ਦਸੰਬਰ (ਜੀ.ਐਮ.ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦਕਸ਼ ਪੁੱਤਰ ਸੁਰਿੰਦਰ ਸਿੰਘ ਵਾਸੀ ਖੈਰ੍ਹਾ ਖ਼ੁਰਦ ਨੇ ਸਟੇਟ ਕਰਾਟੇ ਚੈਂਪੀਅਨਸ਼ਿਪ 'ਚੋਂ ਚਾਂਦੀ ਤਗਮਾ ਜਿੱਤ ਕੇ ਜ਼ਿਲੇ੍ਹ ਦਾ ਮਾਣ ਵਧਾਇਆ ਹੈ | ਕਰਾਟੇ ਅੰਡਰ-19 ਲੜਕਿਆਂ ਦੇ ਮੁਕਾਬਲੇ ਜੋ ਜਲੰਧਰ ਵਿਖੇ ਹੋਏ, 'ਚ ਦਕਸ਼ ਨੇ ਸੰਗਰੂਰ, ਬਰਨਾਲਾ ਅਤੇ ਪਠਾਨਕੋਟ ਜ਼ਿਲਿ੍ਹਆਂ ਨੂੰ ਹਰਾ ਕੇ ਫਾਈਨਲ 'ਚ ਚਾਂਦੀ ਤਗਮਾ ਜਿੱਤਿਆ | ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਪਿ੍ੰਸੀਪਲ ਪਰਮਿੰਦਰ ਕੌਰ ਸੰਧੂ ਨੇ ਸਕੂਲ ਪਹੁੰਚਣ 'ਤੇ ਖਿਡਾਰੀ ਦਾ ਸਨਮਾਨ ਕੀਤਾ |
ਦਸਮੇਸ਼ ਸਕੂਲ ਦੇ ਖਿਡਾਰੀ ਦਕਸ਼ ਨੇ ਚਾਂਦੀ ਦਾ ਤਗਮਾ ਜਿੱਤਿਆ <br/>
ਅਜੀਤ ਡੈਸਕ
04-12-2025