21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 49 ਨਾਮਜ਼ਦਗੀਆਂ ਹੋਈਆਂ <br/>

ਅਜੀਤ ਡੈਸਕ 04-12-2025

ਮਾਨਸਾ, 3 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਜੇ ਦਿਨ ਅੱਜ ਕੁੱਲ 49 ਨਾਮਜ਼ਦਗੀ ਪੱਤਰ ਦਾਖਲ ਹੋਏ | ਦੱਸਣਯੋਗ ਹੈ ਕਿ ਜ਼ਿਲੇ੍ਹ 'ਚ ਜ਼ਿਲ੍ਹਾ ਪ੍ਰੀਸ਼ਦ ਦੇ 11 ਅਤੇ 4 ਪੰਚਾਇਤ ਸੰਮਤੀਆਂ ਦੇ 86 ਜ਼ੋਨ ਬਣਾਏ ਗਏ ਹਨ | ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਅਕਲੀਆ, ਦਲੇਲ ਸਿੰਘ ਵਾਲਾ, ਬੱਛੋਆਣਾ, ਕੁੱਲਰੀਆਂ ਤੇ ਭੈਣੀਬਾਘਾ ਜ਼ੋਨ ਲਈ 1-1 ਅਤੇ ਰਾਏਪੁਰ ਲਈ 2 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ | ਇਸੇ ਤਰ੍ਹਾਂ ਪੰਚਾਇਤ ਸੰਮਤੀ ਮਾਨਸਾ ਦੇ ਬੁਰਜ ਢਿੱਲਵਾਂ, ਬੁਰਜ ਰਾਠੀ, ਕੋਟਲੀ ਕਲਾਂ, ਠੂਠਿਆਂਵਾਲੀ ਤੇ ਮਾਨਬੀਬੜੀਆਂ ਜ਼ੋਨ ਲਈ 2-2, ਭੈਣੀਬਾਘਾ, ਖਾਰਾ, ਸਹਾਰਨਾ, ਖੀਵਾ ਕਲਾਂ, ਹੀਰੋ ਕਲਾਂ ਤੇ ਰੱਲਾ 1-1 ਜਦਕਿ ਅਕਲੀਆ ਜ਼ੋਨ ਲਈ 2 ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਪੰਚਾਇਤ ਸੰਮਤੀ ਬੁਢਲਾਡਾ 'ਚ ਬੱਛੋਆਣਾ ਤੇ ਮੱਲ ਸਿੰਘ ਵਾਲਾ ਜ਼ੋਨ ਲਈ 2-2, ਕੁੱਲਰੀਆਂ, ਚੱਕ ਅਲੀਸ਼ੇਰ, ਕਲੀਪੁਰ, ਫੁੱਲੂਵਾਲਾ ਡੋਡ ਲਈ 1-1 ਨਾਮਜ਼ਦਗੀ ਦਾਖਲ ਹੋਈ ਹੈ | ਪੰਚਾਇਤ ਸੰਮਤੀ ਸਰਦੂਲਗੜ੍ਹ 'ਚ ਹੀਂਗਣਾ ਉਰਫ ਭਗਵਾਨਪੁਰ ਜ਼ੋਨ 'ਚ 2, ਫੱਤਾ ਮਾਲੋਕਾ ਤੇ ਜਟਾਣਾ ਕਲਾਂ ਜ਼ੋਨ ਲਈ 1-1 ਨਾਮਜ਼ਦਗੀ ਹੋਈ ਹੈ | ਪੰਚਾਇਤ ਸੰਮਤੀ ਝੁਨੀਰ 'ਚ ਰਾਏਪੁਰ, ਕੋਟਧਰਮੂ, ਝੁਨੀਰ 'ਚ 2-2, ਉੱਲਕ, ਫ਼ਤਿਹਪੁਰ, ਜਵਾਹਰਕੇ ਤੇ ਮੂਸਾ ਜ਼ੋਨ ਲਈ 1-1 ਨਾਮਜ਼ਦਗੀ ਦਾਖਲ ਹੋਈ ਹੈ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 4 ਦਸੰਬਰ ਹੈ | ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ, ਨਾਮਜ਼ਦਗੀਆਂ 6 ਦਸੰਬਰ ਨੂੰ ਵਾਪਸ ਲਈਆਂ ਜਾ ਸਕਦੀਆਂ ਹਨ | ਚੋਣਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਹੋਣਗੀਆਂ ਜਦਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ ਵੀ ਉਸੇ ਦਿਨ ਘੋਸ਼ਿਤ ਕਰ ਦਿੱਤੇ ਜਾਣਗੇ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਬਲਾਕ ਚੋਣ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 14 ਦਸੰਬਰ ਨੂੰ ਪੰਜਾਬ ਭਰ ਵਿਚ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੰਚਾਇਤ ਸੰਮਤੀ ਬੁਢਲਾਡਾ ਦੇ 25 ਜ਼ੋਨਾਂ ਲਈ ਜਾਰੀ ਨਾਮਜ਼ਦਗੀਆਂ ਦਾਖਲ ਕਰਨ ਦੇ ਅਮਲ ਤਹਿਤ ਅੱਜ ਤੀਸਰੇ ਦਿਨ ਕੁੱਲ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ |

ਪਿਛਲੀ ਖ਼ਬਰ ਦਸਮੇਸ਼ ਸਕੂਲ ਦੇ ਖਿਡਾਰੀ ਦਕਸ਼ ਨੇ ਚਾਂਦੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਦਸਤਖ਼ਤੀ ਮੁਹਿੰਮ ਸ਼ੁਰੂ ਕਰੇਗੀ ਨਗਰ ਸੁਧਾਰ ਸਭਾ ਬੁਢਲਾਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।