10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

8 ਦਿਨਾਂ ਤੋਂ ਖੜੇ੍ਹ ਬਰਸਾਤੀ ਪਾਣੀ ਦੌਰਾਨ ਪਏ ਹੋਰ ਮੀਂਹ ਨੇ ਸ਼ਹਿਰ ਦੇ ਬਾਜ਼ਾਰਾਂ ਨੂੰ ਕੀਤਾ ਜਲ ਥਲ <br/>

ਅਜੀਤ ਡੈਸਕ 03-09-2025
ਬੁਢਲਾਡਾ, 2 ਸਤੰਬਰ (ਸਵਰਨ ਸਿੰਘ ਰਾਹੀ)- ਤਕਰੀਬਨ ਪਿਛਲੇ 8 ਦਿਨਾਂ ਤੋਂ ਸ਼ਹਿਰ ਦੇ ਕੁਝ ਬਾਜ਼ਾਰਾਂ ਵਿਚ ਖੜੇ੍ਹ ਪਾਣੀ ਦੇ ਨਾ ਨਿਕਲਣ ਕਰਕੇ ਭਾਰੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਲਈ ਸੋਮਵਾਰ ਤੋਂ ਫਿਰ ਲਗਾਤਾਰ ਹੋ ਰਹੀ ਬਰਸਾਤ ਦੇ ਪਾਣੀ ਨੇ ਹੁਣ ਸ਼ਹਿਰ ਦੇ ਅੱਧੇ ਤੋਂ ਵੱਧ ਬਾਜ਼ਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ | ਅੱਜ ਸਵੇਰੇ ਤੋਂ ਹੀ ਸ਼ਹਿਰ ਦੀ ਮੁੱਖ ਰੇਲਵੇ ਰੋਡ, ਗਾਂਧੀ ਬਾਜ਼ਾਰ, ਅਨਾਜ ਮੰਡੀ, ਗੈਸ ਏਜੰਸੀ ਰੋਡ ਅਤੇ ਪੁਰਾਣੇ ਨਗਰ ਕੌਂਸਲ ਦਫ਼ਤਰ ਰੋਡ ਅਤੇ ਬੱਸ ਸਟੈਂਡ ਤੋਂ ਬੀ.ਡੀ.ਪੀ.ਓ. ਦਫ਼ਤਰ ਤੱਕ ਦੀ ਸੜਕ ਤੇ ਕਈ ਕਈ ਫੁੱਟ ਪਾਣੀ ਖੜਨ ਕਰ ਕੇ ਜਿੱਥੇ ਲੋਕਾਂ ਲਈ ਇੱਥੋਂ ਲੰਘਣਾ ਮੁਸ਼ਕਿਲ ਹੋ ਰਿਹਾ ਉੱਥੇ ਇਨ੍ਹਾਂ ਬਾਜ਼ਾਰਾਂ ਵਿਚ ਕੋਈ ਗਾਹਕ ਨਾ ਆਉਣ ਕਰ ਕੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ | ਲੋਕਾਂ ਨੇ ਦੱਸਿਆ ਕਿ 8 ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਸ਼ਹਿਰ ਦੇ ਅਨਾਜ ਮੰਡੀ, ਗੋਲ ਚੱਕਰ ਮਾਰਕਿਟ ਤੇ ਚੌੜੀ ਗਲੀ ਵਿਚੋਂ ਅਜੇ ਤੱਕ ਨਹੀਂ ਨਿਕਲਿਆ ਸੀ ਅਤੇ ਹੁਣ ਫਿਰ ਤੋਂ ਬਰਸਾਤ ਹੋ ਜਾਣ ਕਰਨ ਇਹ ਪਾਣੀ ਹੋਰ ਵਧਣ ਕਰ ਕੇ ਇਸ ਦਾ ਅਜੇ ਹੋਰ ਕਈ ਦਿਨ ਨਿਕਲਣਾ ਮੁਸ਼ਕਿਲ ਹੈ | ਲੋਕਾਂ ਨੇ ਮੰਗ ਕੀਤੀ ਕਿ ਅਜਿਹੀ ਖ਼ਤਰਨਾਕ ਸਥਿਤੀ ਵਿਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਇਸ ਪਾਣੀ ਤੋਂ ਨਿਜਾਤ ਦਿਵਾਉਣ ਲਈ ਲੋੜੀਦੇ ਐਮਰਜੈਂਸੀ ਪ੍ਰਬੰਧ ਕਰ ਕੇ ਇਸ ਪਾਣੀ ਨੂੰ ਕਢਵਾਇਆ ਜਾਵੇ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ | ਲੋਕਾਂ ਨੇ ਦੱਸਿਆ ਕਿ ਜਿੱਥੇ ਬੁਢਲਾਡਾ ਸ਼ਹਿਰ ਦੇ ਸੀਵਰੇਜ ਦਾ ਪਾਣੀ ਜਾਂਦਾ ਹੈ, ਉਹ ਅਹਿਮਦਪੁਰ ਚੋਅ ਡਰੇਨ ਅਜੇ ਕਾਫੀ ਉਚਾਈ 'ਤੇ ਚੱਲ ਰਿਹਾ ਹੈ ਅਤੇ ਪਿਛਲੇ ਦਿਨੀਂ ਇਸ ਵਿਚ ਪਾਣੀ ਘਟਣ ਤੋਂ ਬਾਅਦ ਇਹ ਪਾਣੀ ਨਿਕਲਣ ਦੀ ਉਮੀਦ ਬੱਝੀ ਸੀ ਪ੍ਰੰਤੂ ਐਤਵਾਰ ਤੋਂ ਲਗਾਤਾਰ ਹੋਰੀ ਬਰਸਾਤ ਕਾਰਨ ਸਰਹਿੰਦ ਚੋਅ ਡਰੇਨ ਇਕ ਵਾਰੀ ਫਿਰ ਤੋਂ ਵੱਧ ਕੇ ਚਲ ਰਿਹਾ ਹੈ, ਜਿਸ ਤੇ ਚੱਲਦਿਆਂ ਸ਼ਹਿਰ ਅੰਦਰੋਂ ਪਾਣੀ ਨਿਕਲਣ ਦੀ ਸਮੱਸਿਆ ਅਜੇ ਕੁਝ ਦਿਨਾਂ ਤੱਕ ਹੋਰ ਬਣੀ ਰਹਿ ਸਕਦੀ ਹੈ | ਦੂਜੇ ਪਾਸੇ ਸੱਤਾਧਾਰੀ ਆਗੂਆਂ ਵਲੋਂ ਇਸ ਕੁਦਰਤੀ ਕਰੋਪੀ ਦੌਰਾਨ ਸੰਜਮ ਰੱਖ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਕੇ 20 ਫੁੱਟ ਹੋਇਆ, ਲੋਕਾਂ 'ਚ ਸਹਿਮ <br/> ਅਗਲੀ ਖ਼ਬਰ ਕਾਨੂੰਨ ਕੰਮ-ਕਾਜੀ ਸਥਾਨਾਂ 'ਤੇ ਔਰਤਾਂ ਦੀ ਯੋਨ ਸ਼ੋਸ਼ਣ ਸੁਰੱਖਿਆ ਦੀ ਪਹਿਰੇਦਾਰੀ ਕਰਦੈ- ਐਡਵੋਕੇਟ ਭਾਟੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।