10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਰੋਸ ਪ੍ਰਦਰਸ਼ਨ ਅੱਜ

ਅਜੀਤ ਡੈਸਕ 03-09-2025
ਮਾਨਸਾ, 2 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਖੇਤ ਮਜ਼ਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਵਲੋਂ ਮਗਨਰੇਗਾ ਕਾਨੂੰਨ 'ਚ ਕਟੌਤੀ ਵਾਪਸ ਲੈਣ, ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ, ਮੀਂਹ ਨੁਕਸਾਨੇ ਘਰਾਂ ਲਈ ਯੋਗ ਮੁਆਵਜ਼ਾ, ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਾਉਣ ਸਮੇਤ ਮਜ਼ਦੂਰ ਮੰਗਾਂ ਲਈ 3 ਸਤੰਬਰ ਨੂੰ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਤਿਆਰੀ ਸਬੰਧੀ ਖ਼ਿਆਲਾ, ਨੰਗਲ ਖ਼ੁਰਦ, ਬਰਨਾਲਾ, ਖਿੱਲਣ, ਕੋਟਲੱਲੂ, ਮਾਨਸਾ ਖ਼ੁਰਦ, ਦਲੇਲ ਸਿੰਘ ਵਾਲਾ ਪਿੰਡਾਂ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ | ਸੰਬੋਧਨ ਕਰਦਿਆਂ ਕਿ੍ਸ਼ਨ ਚੌਹਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਡਰੇਨਾਂ, ਨਾਲਿਆਂ ਦੀ ਸਫ਼ਾਈ ਕੀਤੀ ਹੁੰਦੀ ਅਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਹੜ੍ਹਾਂ ਕਾਰਨ ਘਰਾਂ, ਫ਼ਸਲਾਂ ਤੇ ਪਸ਼ੂਆਂ ਦਾ ਵੱਡੇ ਪੈਮਾਨੇ 'ਤੇ ਨੁਕਸਾਨ ਨਹੀ ਹੋਣਾ ਸੀ | ਇਸ ਮੌਕੇ ਸੁਖਦੇਵ ਸਿੰਘ ਪੰਧੇਰ, ਬੂਟਾ ਸਿੰਘ ਬਰਨਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਕਿ੍ਸ਼ਨ ਚੌਹਾਨ ਨੰਗਲ, ਮੁਖਤਿਆਰ ਸਿੰਘ ਖ਼ਿਆਲਾ, ਕਪੂਰ ਸਿੰਘ ਕੋਟ ਲੱਲੂ, ਰਾਜੂ ਕੋਟ ਲੱਲੂ, ਮਿੱਠੂ ਬਾਬਾ ਖਿੱਲਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 19 ਗ੍ਰਾਮ ਚਿੱਟਾ ਬਰਾਮਦ, 4 ਗਿ੍ਫ਼ਤਾਰ ਅਗਲੀ ਖ਼ਬਰ ਪ੍ਰਵੀਨ ਕੁਮਾਰ ਗੋਇਲ ਨਿਊ ਦੁਸਹਿਰਾ ਕਮੇਟੀ ਦੇ ਪ੍ਰਧਾਨ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।