22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

7 ਸਾਲਾਂ ਬਾਅਦ ਸਹਿਕਾਰੀ ਖੇਤੀਬਾੜੀ ਸਭਾ 'ਚ ਖਾਦ ਪੁੱਜੀ <br/>

ਅਜੀਤ ਡੈਸਕ 01-09-2025

ਬਰੇਟਾ, 31 ਅਗਸਤ (ਜੀਵਨ ਸ਼ਰਮਾ)- ਸਹਿਕਾਰੀ ਖੇਤੀਬਾੜੀ ਸਭਾ ਧਰਮਪੁਰਾ ਵਿਖੇ ਲੰਬੇ ਅਰਸੇ ਬਾਅਦ ਖਾਦ ਪੁੱਜਣ 'ਤੇ ਸਭਾ ਦੇ ਆਗੂਆਂ ਅਤੇ ਪਿੰਡ ਵਾਸੀਆਂ ਖੁਸ਼ੀ ਪ੍ਰਗਟਾਈ ਹੈ | ਮੌਕੇ 'ਤੇ ਪੁੱਜੇ ਸਹਾਇਕ ਰਜਿਸਟਰਾਰ ਸੁਖਚਰਨਜੀਤ ਸਿੰਘ ਚਹਿਲ ਬੁਢਲਾਡਾ ਨੇ ਦੱਸਿਆ ਕਿ ਸਭਾ 'ਚ ਹੋਏ ਗਬਨ ਦੀ ਰਕਮ ਦੀ ਵਸੂਲੀ ਕੀਤੀ ਗਈ ਸੀ ਅਤੇ ਸਭਾ ਦੀ ਬੈਂਕ ਨੂੰ ਦੇਣਯੋਗ ਰਕਮ ਕੈਸ਼ ਕ੍ਰੈਡਿਟ 33 ਲੱਖ ਰੁਪਏ ਕਲੀਅਰ ਕੀਤੀ ਗਈ ਹੈ | ਮੌਜੂਦਾ ਸਮੇਂ ਮਾਰਕਫੈੱਡ ਅਤੇ ਇਫਕੋ ਅਦਾਰਿਆਂ ਦੇ ਖਾਤੇ ਕਲੀਅਰ ਹਨ | ਉਨ੍ਹਾਂ ਕਿਹਾ ਕਿ ਪਿਛਲੇ 7 ਸਾਲ ਤੋਂ ਸਭਾ ਦੇ ਮੈਂਬਰਾਂ ਨੂੰ ਖਾਦ ਲੈਣ ਲਈ ਔਖੇ-ਸੌਖੇ ਢੰਗ ਨਾਲ ਇੰਤਜਾਮ ਕਰਨਾ ਪੈਂਦਾ ਸੀ ਪਰ ਹੁਣ ਖਾਦ ਮਿਲਣ 'ਤੇ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਨਹੀਂ ਆਵੇਗੀ | ਇਸ ਮੌਕੇ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਜਗਰਾਜ ਸਿੰਘ, ਸਾਬਕਾ ਪ੍ਰਧਾਨ ਗਿਆਨ ਸਿੰਘ, ਤਰਸੇਮ ਸਿੰਘ, ਸਰਪੰਚ ਸੁਖਜਿੰਦਰ ਸਿੰਘ ਕਾਲਾ, ਇੰਸਪੈਕਟਰ ਗੌਤਮ ਸਿੰਗਲਾ, ਸਕੱਤਰ ਜੱਗੀ ਸਿੰਘ, ਲੀਲਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਯਤਨਸ਼ੀਲ-ਐਸ. ਡੀ. ਓ. ਅਗਲੀ ਖ਼ਬਰ ਮੀਂਹ ਦੇ ਪਾਣੀ ਤੋਂ ਅੱਕੇ ਬੋਹਾ ਵਾਸੀਆਂ ਨੇ ਨਗਰ ਸੁਧਾਰ ਸਭਾ ਦਾ ਕੀਤਾ ਗਠਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।