22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੀਂਹ ਦÏਰਾਨ ਕਿਸਾਨ ਦੇ ਘਰ ਦੀਆਂ ਛੱਤਾਂ ਡਿਗੀਆਂ <br/>

ਅਜੀਤ ਡੈਸਕ 01-09-2025

ਨਥਾਣਾ, 31 ਅਗਸਤ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਵਿਖੇ ਗਿੱਦੜ ਸੰਪਰਕ ਸੜਕ 'ਤੇ ਸਥਿਤ ਇਕ ਕਿਸਾਨ ਦੇ ਘਰ ਦੀਆਂ ਛੱਤਾਂ ਡਿੱਗਣ ਉਪਰੰਤ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਉਸ ਦੇ ਘਰ ਦਾ ਤਕਰੀਬਨ ਸਾਰਾ ਸਾਮਾਨ ਟੁੱਟਣ ਕਾਰਨ ਵੱਡਾ ਮਾਲੀ ਨੁਕਸਾਨ ਹੋ ਚੁੱਕਾ ਹੈ ¢ ਅੱਜ ਸਵੇਰੇ 4 ਵਜੇ ਮੀਂਹ ਦÏਰਾਨ ਕਿਸਾਨ ਅੰਗਰੇਜ਼ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਉਸ ਦੀ ਪਤਨੀ ਨੇ ਵਰ੍ਹ ਰਹੇ ਮੀਂਹ ਦੇ ਮੱਦੇਨਜ਼ਰ ਮਕਾਨ ਦੀ ਸਥਿਤੀ ਨੂੰ ਭਾਂਪਦਿਆਂ ਜਦੋਂ ਪਸ਼ੂਆਂ ਨੂੰ ਅਜੇ ਬਾਹਰ ਕੱਢਿਆ ਹੀ ਸੀ ਤਾਂ ਘਰ ਦੀਆਂ ਸਾਰੀਆਂ ਛੱਤਾਂ ਇੱਕੋ ਦਮ ਡਿਗ ਪਈਆਂ, ਜਿਸ ਕਾਰਨ ਉਨ੍ਹਾਂ ਦੇ ਰਿਹਾਇਸ਼ੀ ਕਮਰੇ ਵਿਚਲੇ ਬੈੱਡ, ਪੇਟੀ, ਸੰਦੂਕ, ਅਲਮਾਰੀ, ਫ਼ਰਿਜ ਅਤੇ ਕੂਲਰ ਮਲਬੇ ਹੇਠ ਆਉਣ ਉਪਰੰਤ ਤਹਿਸ-ਨਹਿਸ ਹੋ ਗਏ ¢ ਘਰ ਦੇ ਸਟੋਰ ਵਾਲੇ ਕਮਰੇ ਵਿੱਚ ਖੜਾ ਮੋਟਰਸਾਈਕਲ ਵੀ ਛੱਤਾਂ ਡਿਗਣ ਕਰਕੇ ਪੂਰੀ ਤਰਾਂ ਟੁੱਟ ਗਿਆ ¢ ਪਸ਼ੂਆਂ ਵਾਲੇ ਬਰਾਂਡੇ 'ਚੋਂ ਪਸ਼ੂ ਕੱਢੇ ਜਾਣ ਕਾਰਨ ਪਸ਼ੂਆਂ ਦਾ ਬਚਾਅ ਹੋ ਗਿਆ ¢ ਪਿੰਡ ਦੀ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਨੂੰ ਉਸ ਦੇ ਘਰ ਡਿੱਗਣ ਦਾ ਮੁਆਵਜ਼ਾ ਦਿੱਤਾ ਜਾਵੇ ¢

ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਬਰੇਟਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ <br/> ਅਗਲੀ ਖ਼ਬਰ ਦਿਲਜੀਤ ਸਿੰਘ ਬੇਦੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।