ਮਾਨਸਾ, 31 ਅਗਸਤ (ਸੱਭਿ.ਪ੍ਰਤੀ)- ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਹਿਰੀ ਸਟੇਜ ਤੋਂ ਸ੍ਰੀ ਰਾਮ ਲੀਲ੍ਹਾ ਦਾ ਮੰਚਨ 20 ਸਤੰਬਰ ਤੋਂ ਸ਼ੁਰੂ ਹੋਵੇਗਾ | ਜਾਣਕਾਰੀ ਦਿੰਦਿਆਂ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ ਅਤੇ ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਕੁਮਾਰ ਰੱਲਾ ਨੇ ਦੱਸਿਆ ਕਿ ਰਾਮ ਲੀਲ੍ਹਾ ਦੇ ਸਫਲ ਮੰਚਨ ਲਈ ਕਲੱਬ ਦੇ ਡਾਇਰੈਕਟਰਜ਼ ਵਿਨੋਦ ਪਠਾਨ, ਪ੍ਰਵੀਨ ਟੋਨੀ ਸ਼ਰਮਾ, ਕੇਸ਼ੀ ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੌਂਡਾ ਵਲੋਂ ਕਲਾਕਾਰਾਂ ਨੂੰ ਗੁਰ ਵੀ ਸਿਖਾਏ ਜਾ ਰਹੇ ਹਨ ਅਤੇ ਸੰਗੀਤ ਦੀ ਸਿਖਲਾਈ ਸੰਗੀਤ ਨਿਰਦੇਸ਼ਕ ਸੇਵਕ ਸੰਦਲ ਵਲੋਂ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਲੋੜੀਂਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਬਲਜੀਤ ਸ਼ਰਮਾ, ਸੁਰਿੰਦਰ ਨੰਗਲੀਆ, ਕੇ.ਕੇ. ਕੱਦੂ, ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ, ਵਿਪਨ ਕੁਮਾਰ ਅਰੋੜਾ, ਵਰੁਣ ਕੁਮਾਰ ਬਾਂਸਲ, ਮਨੋਜ ਕੁਮਾਰ ਅਰੋੜਾ, ਰਾਜ ਕੁਮਾਰ ਰਾਜੀ, ਰਾਜੇਸ਼ ਕੁਮਾਰ ਪੂੜਾ, ਸ਼ੰਟੀ ਕੁਮਾਰ ਅਰੋੜਾ, ਅਮਨ ਗੁਪਤਾ, ਬੰਟੀ ਸ਼ਰਮਾ, ਵਿਸ਼ਾਲ ਕੁਮਾਰ ਵਿੱਕੀ, ਮਨੋਜ ਕੁਮਾਰ ਕੌਸ਼ਿਕ, ਰਿੰਕੂ ਬਾਂਸਲ ਆਦਿ ਹਾਜ਼ਰ ਸਨ |