ਸਰਦੂਲਗੜ੍ਹ, 31 ਅਗਸਤ (ਜੀ.ਐਮ.ਅਰੋੜਾ)- ਜਿੱਥੇ ਸਥਾਨਕ ਸ਼ਹਿਰ ਨੂੰ ਘੱਗਰ ਵਿਚ ਆ ਰਹੇ ਪਾਣੀ ਦਾ ਡਰ ਸਤਾ ਰਿਹਾ ਹੈ ਉੱਥੇ ਸ਼ਹਿਰ ਦੇ ਸਵੀਟ ਬਲੋਸਮ ਸਕੂਲ ਵਾਲੀ ਗਲੀ ਵਿਚ ਪਿਛਲੇ ਇਕ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ | ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਪਾਣੀ ਗਲੀ ਵਿਚਕਾਰ ਭਰ ਗਿਆ ਹੈ, ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੀਵਰੇਜ ਦੇ ਲੀਕ ਹੋ ਰਹੇ ਗੰਦੇ ਪਾਣੀ ਦੀ ਬਦਬੂ ਤੋਂ ਲੋਕ ਦੁਖੀ ਹਨ | ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਗਲੀਆਂ ਵਿਚ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਫਿਰ ਰਿਹਾ ਹੈ, ਜਿਸ ਸਬੰਧੀ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਜਾ ਚੁੱਕਿਆ ਹੈ ਪਰ ਉਹ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਦਾ ਬਹਾਨਾ ਲਗਾ ਕੇ ਆਪਣਾ ਪੱਲਾ ਝਾੜ ਲੈਂਦੇ ਹਨ | ਦੂਜੇ ਪਾਸੇ ਪੈ ਰਹੇ ਮੀਂਹ ਕਾਰਨ ਬਾਰਿਸ਼ ਅਤੇ ਗੰਦਾ ਪਾਣੀ ਘਰਾਂ ਵਿਚ ਕਿਸੇ ਵੇਲੇ ਵੀ ਵੜ ਸਕਦਾ ਹੈ | ਲੋਕਾਂ ਦੀ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਹੈ ਕਿ ਸਬੰਧਿਤ ਅਧਿਕਾਰੀਆਂ ਨੂੰ ਇਸ ਵੱਲ ਫ਼ੌਰੀ ਧਿਆਨ ਦੇਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਤੋਂ ਰਾਹਤ ਮਿਲੇ ਸਕੇ |
ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ <br/>
ਅਜੀਤ ਡੈਸਕ
01-09-2025