ਮਲੋਟ, 9 ਦਸੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਲੋਟ ਵਿਖੇ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ (ਨਿਟਰ) ਚੰਡੀਗੜ੍ਹ ਦੇ ਸਹਿਯੋਗ ਨਾਲ ਦੂਜੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ | ਮਿਮਿਟ ਮਲੋਟ ਦੇ ਅਪਲਾਈਡ ਸਾਇੰਸ ਵਿਭਾਗ ਵਲੋਂ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਦੇ ਸਹਿਯੋਗ ਨਾਲ ਸਿੱਖਿਅਕਾਂ ਦੇ ਕਿਰਦਾਰ ਨੂੰ ਉਚਾ ਚੁੱਕਣਾ, ਸਿੱਖਿਅਕਾਂ ਦੇ ਸਵੈਮਾਨ ਪ੍ਰੇਰਨਾ ਤੇ ਪੇਸ਼ੇਵਰ ਗੁਣਵੱਤਾ ਨੂੰ ਹੋਰ ਵਧਾਉਣ ਵਿਸ਼ੇ ਉਪਰ ਇਕ ਹਫ਼ਤੇ ਦਾ ਆਈ.ਸੀ.ਟੀ. ਅਧਾਰਤ ਸ਼ੋਰਟ ਟਰਮ ਕੋਰਸ ਸ਼ੁਰੂ ਕੀਤਾ ਗਿਆ | ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਡੀਨ ਰਿਸਰਚ ਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਸ਼ਵਨੀ ਬਾਂਸਲ, ਕੋ-ਕੋਆਡੀਨੇਟਰ ਮਮਤਾ ਗੋਇਲ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਦੇ ਸਵੈਮਾਨ ਨੂੰ ਉਚਾ ਚੁੱਕਣਾ ਪ੍ਰੇਰਨਾਦਾਇਕ ਬਣਾਉਣਾ ਤੇ ਪੇਸ਼ੇਵਰ ਗੁਣਵੱਤਾ ਨੂੰ ਹੋਰ ਵਧਾਉਣ ਲਈ ਪੇਸ਼ੇਵਾਰ ਯੋਗਤਾਵਾਂ ਨੂੰ ਉਤਸਾਹਿਤ ਕਰਨਾ ਹੈ | ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਨਿਟਰ ਚੰਡੀਗੜ੍ਹ ਤੋਂ ਨਿਟਰ ਚੰਡੀਗੜ੍ਹ ਦੇ ਡਾਇਰੈਕਟਰ ਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਾਕੇਸ਼ ਕੁਮਾਰ ਵਾਟਸ ਵਲੋਂ ਆਨਲਾਈਨ ਕੀਤੀ ਗਈ ਤੇ ਸੰਸਥਾ ਵਿਚ ਬਣੇ ਸੈਂਟਰ ਵਿਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੈਸ਼ਨ ਦੀ ਸ਼ੁਰੂਆਤ 'ਚ ਡਾ. ਰਾਕੇਸ਼ ਕੁਮਾਰ ਵਾਟਸ ਕੋਰਸ ਕੋਆਰਡੀਨੇਟਰ ਨੇ ਇਸ ਕੋਰਸ 'ਚ ਭਾਗ ਲੈ ਰਹੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਚਾਨਣਾ ਪਾਇਆ | ਡਾ. ਰਾਕੇਸ਼ ਕੁਮਾਰ ਵਾਟਸ ਨੇ ਦੱਸਿਆ ਕਿ ਜਿੱਥੇ ਇਹ ਪ੍ਰੋਗਰਾਮ ਨਿਟਰ ਚੰਡੀਗੜ੍ਹ ਸੈਂਟਰ ਚੱਲੇਗਾ, ਉੱਥੇ ਹੀ ਮਿਮਿਟ ਮਲੋਟ ਤੇ ਨਾਲ ਹੀ ਸਰਕਾਰੀ ਪੋਲੀਟੈਕਨਿਕ ਕੋਟਾ ਵਿਖੇ ਵੀ ਇਸ ਦਾ ਇਕ ਸੈਂਟਰ ਬਣਿਆ ਹੈ, ਜਿੱਥੋਂ ਕਿ ਫੈਕਲਟੀ ਮੈਂਬਰ ਇਸ ਕੋਰਸ ਦਾ ਲਾਹਾ ਲੈਣਗੇ | ਸੰਸਥਾ ਦੇ ਡਾਇਰੈਕਟਰ ਤੇ ਕੋਰਸ ਦੇ ਪੈਟਰਨ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਕੋਰਸ 'ਚ ਭਾਗ ਲੈ ਰਹੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਵਿਚ ਫੈਕਲਟੀ ਮੈਂਬਰ ਟ੍ਰੇਨਿੰਗ ਦਾ ਪੂਰਾ ਲਾਭ ਲੈਣਗੇ | ਉਨ੍ਹਾਂ ਡਾ. ਰਾਕੇਸ਼ ਕੁਮਾਰ ਵਾਟਸ ਦਾ ਧੰਨਵਾਦ ਕੀਤਾ | ਪ੍ਰੋਗਰਾਮ ਨੂੰ ਕਰਵਾਉਣ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ. ਅਸ਼ਵਨੀ ਬਾਂਸਲ, ਕੋ- ਕੋਆਰਡੀਨੇਟਰ ਮਮਤਾ ਗੋਇਲਅਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਗਈ | ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ 'ਚ ਮੈਨੇਜਮੈਂਟ ਸਟੱਡੀਜ ਵਿਭਾਗ ਦੇ ਮੁਖੀ ਡਾ. ਜੀਵਨ ਜੋਤੀ, ਮਕੈਨਿਕਲ ਵਿਭਾਗ ਦੇ ਮੁਖੀ ਡਾ. ਰਾਜੇਸ਼ ਚੌਧਰੀ ਅਤੇ ਇਲੈਕਟਰੋਨਿਕਸ ਵਿਭਾਗ ਤੋਂ ਡਾ. ਦੀਪਿਕਾ ਜੈਨ ਨੇ ਵੀ ਸ਼ਿਰਕਤ ਕੀਤੀ |