ਮੋਗਾ, 22 ਅਕਤੂਬਰ (ਗੁਰਤੇਜ ਸਿੰਘ ਬੱਬੀ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਡੱਲਾ ਦੇ ਵੱਡੇ ਭਰਾ ਕਾਬਲ ਸਿੰਘ ਡੱਲਾ ਜੋ ਕਿ ਬੀਤੇ ਦਿਨੀਂ ਕੈਨੇਡਾ ਵਿਖੇ ਅਕਾਲ ਚਲਾਣੇ ਕਰ ਗਏ ਸਨ | ਇਸ ਦੁੱਖ ਦੀ ਘੜੀ 'ਚ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਚੜਿੱਕ ਸਾਬਕਾ ਚੇਅਰਮੈਨ, ਮਾਣਾ ਯੂ.ਐਸ.ਏ., ਡਿੰਬਰਾ ਚੜਿੱਕ, ਮੇਜਰ ਚੜਿੱਕ, ਬਬਲੀ ਚੜਿੱਕ, ਸਿਮਰਨਜੀਤ ਸਿੰਘ ਕੈਨੇਡਾ ਅਤੇ ਸੰਦੀਪ ਕੈਨੇਡਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |