14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਿਹਤ ਵਿਭਾਗ ਨੇ ਅਣਅਧਿਕਾਰਤ ਮਠਿਆਈਆਂ ਬਣਾਉਣ ਦੀ ਸ਼ਿਕਾਇਤ ਮਗਰੋਂ ਕੀਤੀ ਚੈਕਿੰਗ • ਬਣੇ ਮਾਲ ਨੂੰ ਕੀਤਾ ਸੀਲ, ਪੰਜ ਸੈਂਪਲ ਲਏ

ਅਜੀਤ ਡੈਸਕ 23-10-2025
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਸਿਹਤ ਵਿਭਾਗ ਨੂੰ ਕੀਤੀ ਗਈ ਸ਼ਿਕਾਇਤ ਮਗਰੋਂ ਪਿੰਡ ਚੜ੍ਹੇਵਾਨ ਵਿਖੇ ਖਾਲੀ ਵਾੜੇ 'ਚ ਤਿਆਰ ਕੀਤੀ ਜਾ ਰਹੀ ਮਠਿਆਈ ਦੀ ਸਿਹਤ ਵਿਭਾਗ ਵਲੋਂ ਚੈਕਿੰਗ ਕੀਤੀ ਗਈ | ਇਸ ਮੌਕੇ ਪਹੁੰਚੀ ਅÏਰਤ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੋਕਾਂ ਦੀ ਸਿਹਤ ਦੇ ਧਿਆਨ ਦੇ ਮੱਦੇਨਜ਼ਰ ਇੱਥੇ ਬਣੀ ਮਠਿਆਈ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ ਅਤੇ ਪੰਜ ਸੈਂਪਲ ਲਏ ਗਏ ਹਨ | ਜਿਨ੍ਹਾਂ ਨੂੰ ਚੈੱਕ ਕਰਨ ਲਈ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮਠਿਆਈਆਂ ਬਣਾਉਣ ਦੇ ਇਸ ਕਾਰੋਬਾਰ ਨੂੰ ਮੱਧ ਪ੍ਰਦੇਸ਼ ਦਾ ਇਕ ਪ੍ਰਵਾਸੀ ਚਲਾ ਰਿਹਾ ਹੈ | ਇੱਥੋਂ ਦੇ ਹਾਲਾਤ ਵੇਖ ਕੇ ਮਠਿਆਈ ਦੇ ਮਿਆਰ ਦੇ ਸ਼ੱਕੀ ਮਾਮਲੇ ਨੂੰ ਲੈ ਕੇ ਸੈਂਪਲ ਲਏ ਗਏ ਹਨ | ਇਨ੍ਹਾਂ ਕੋਲ ਲਾਇਸੰਸ ਵੀ ਨਹੀਂ ਹੈ | ਜਿਸ ਦੀ ਰਿਪੋਰਟ ਸਬੰਧਿਤ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸ਼ਿਵਰਾਜ ਸਿੰਘ ਭੰਗਚੜੀ, ਸੁਰਜੀਤ ਸਿੰਘ ਰੁਪਾਣਾ, ਰਾਜ ਸਿੰਘ ਜਟਾਣਾ, ਜਸਪ੍ਰੀਤ ਸਿੰਘ ਬਲਮਗੜ੍ਹ ਆਦਿ ਨੇ ਦੱਸਿਆ ਕਿ ਇਹ ਮਠਿਆਈ ਬਹੁਤ ਘੱਟ ਰੇਟ 'ਤੇ ਦਿੱਤੀ ਜਾ ਰਹੀ ਹੈ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਇਸ ਦਾ ਮਿਆਰ ਠੀਕ ਨਹੀਂ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ | ਜਿਸ ਕਰਕੇ ਯੂਨੀਅਨ ਵਲੋਂ ਇਹ ਸ਼ਿਕਾਇਤ ਕੀਤੀ ਗਈ ਤਾਂ ਜੋ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ | ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਨਾਲ ਲੱਗਦੇ ਇਸ ਪਿੰਡ ਵਿਚ ਸੁੰਨੀ ਜਗ੍ਹਾ ਚਲਾਈ ਜਾ ਰਹੀ ਮਠਿਆਈਆਂ ਦੀ ਇਸ ਫ਼ੈਕਟਰੀ ਸਬੰਧੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਜਾਂਚ ਮਗਰੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਸ਼ਮਿੰਦਰ ਸਿੰਘ ਵੰਗਲ ਦੇ ਪਰਿਵਾਰ ਨਾਲ ਪਾਰਟੀ ਡਟ ਕੇ ਖੜ੍ਹੀ ਹੈ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।