ਮਲੋਟ, 31 ਅਗਸਤ (ਪਾਟਿਲ)-ਲਾਇਨਜ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਸ੍ਰੀ ਕਿ੍ਸ਼ਨ ਭਗਵਾਨ ਗਊਸ਼ਾਲਾ, ਸ੍ਰੀ ਮੁਕਤਸਰ ਸਾਹਿਬ ਰੋਡ ਤੇ ਅੱਠਵੇਂ ਗੇੜ ਵਿਚ ਬੂਟੇ ਲਗਾਉਣ ਦੇ ਨਾਲ ਨਾਲ ਇਕ ਵਿਸ਼ੇਸ਼ ਪਹਿਲਕਦਮੀ ਕਰਦੇ ਹੋਏ ਗਾਵਾਂ ਦੀ ਭਲਾਈ ਲਈ ਪੌਸ਼ਟਿਕ ਹਰਾ ਚਾਰਾ ਵੀ ਵਰਤਾਇਆ ਗਿਆ | ਜਾਣਕਾਰੀ ਦਿੰਦੇ ਕਲੱਬ ਦੇ ਪੀ.ਆਰ.ਓ ਮਨੋਜ ਅਸੀਜਾ ਅਤੇ ਪ੍ਰੋਜੈਕਟ ਚੇਅਰਮੈਨ ਅਨਿਲ ਡਾਵਰ ਨੇ ਦੱਸਿਆ ਕਿ ਕਲੱਬ ਵਲੋਂ ਪੌਦੇ ਅੱਜ 101 ਬੂਟੇ ਲਗਾਏ ਗਏ ਤੇ ਹਰੇ ਚਾਰੇ ਦੀ ਸੇਵਾ ਵੀ ਕੀਤੀ ਗਈ | ਕਲੱਬ ਵਲੋਂ ਇਹ ਸੇਵਾ ਪ੍ਰਧਾਨ ਵਰਿੰਦਰ ਬਾਂਸਲ, ਚਾਰਟਰ ਪ੍ਰੈਜ਼ੀਡੈਂਟ ਮੁਨੀਸ਼ ਗਗਨੇਜਾ, ਸੈਕਟਰੀ ਬਲਜੀਤ ਭੁੱਲਰ, ਅਨਿਲ ਡਾਵਰ, ਰਕੇਸ਼ ਅਹੂਜਾ, ਹਰਜਿੰਦਰ ਪਾਲ ਸਿੰਘ, ਡਾਕਟਰ ਵਿਸ਼ਾਲ ਵਧਵਾ, ਬੱਬੂ ਸੋਨੀ, ਰੂਬੀ ਮੱਕੜ, ਸੰਜੂ ਕਮਰਾ, ਨਵਰਤਨ ਸੁਖੀਜਾ ਵਲੋਂ ਇਹ ਸੇਵਾ ਨਿਭਾਈ ਗਈ | ਮੁਨੀਸ਼ ਗਗਨੇਜਾ ਵਲੋਂ ਗਾਵਾਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਲਈ ਕੁਦਰਤੀ ਅਤੇ ਹਰਾ ਪੋਸ਼ਣ ਪ੍ਰਦਾਨ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਗਊਸ਼ਾਲਾ ਪ੍ਰਬੰਧਕਾਂ ਵਲੋਂ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |