19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਕਾਰੀ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 01-09-2025
ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸੱਭਿਆਚਾਰਕ ਸਮਾਰੋਹ ਦੀ ਸ਼ੁਰੂਆਤ ਕਾਲਜ ਦੀ ਪਿ੍ੰਸੀਪਲ ਡਾ. ਜਗਜੀਵਨ ਕੌਰ ਵਲੋਂ ਵਿਰਾਸਤੀ ਦੋਹਾ ਲਾ ਕੇ ਕੀਤੀ ਗਈ | ਉਨ੍ਹਾਂ ਕਿਹਾ ਕਿ ਤੀਆਂ ਸਿਰਫ਼ ਖ਼ੁਸ਼ੀ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਸਾਡੀ ਸੱਭਿਆਚਾਰਕ ਵਿਰਾਸਤ ਦੀ ਅਨਮੋਲ ਨਿਸ਼ਾਨੀ ਹਨ | ਇਹ ਤਿਉਹਾਰ ਕੁੜੀਆਂ ਨੂੰ ਆਪਣੀ ਰਚਨਾਤਮਿਕ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦਾ ਹੈ | ਇਸ ਮੌਕੇ ਪਾਈਆਂ ਜਾਣ ਵਾਲੀਆਂ ਬੋਲੀਆਂ ਰਾਹੀਂ ਪੰਜਾਬੀ ਅÏਰਤਾਂ ਲੋੜੋਂ ਜ਼ਿਆਦਾ ਕੰਮ ਕਾਰਨ ਹੋਈ ਮਾਨਸਿਕ ਥਕਾਵਟ ਦੂਰ ਕਰਨ ਅਤੇ ਮਨ ਦੇ ਵਲਵਲੇ ਬਾਹਰ ਕੱਢਣ ਲਈ ਆਪਣੇ ਵਿਰੇਚਨ ਕਰਦੀਆਂ ਹਨ | ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰੋਫੈਸਰ ਮਨਜੀਤ ਕੌਰ, ਪ੍ਰੋਫੈਸਰ ਹਰਮੀਤ ਕੌਰ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਈਸ਼ਾ, ਪ੍ਰੋਫੈਸਰ ਆਸ਼ਾ, ਪ੍ਰੋਫੈਸਰ ਵੀਰਪਾਲ ਕੌਰ ਅਤੇ ਬਾਕੀ ਅÏਰਤ ਸਟਾਫ਼ ਮੈਂਬਰਾਂ ਨੇ ਪਿ੍ੰਸੀਪਲ ਡਾ. ਜਗਜੀਵਨ ਕੌਰ ਨੂੰ ਵਿਰਾਸਤੀ ਫੁਲਕਾਰੀ ਅਤੇ ਚਰਖਾ ਭੇਟ ਕਰਕੇ ਰਸਮੀ ਸ਼ੁਰੂਆਤ ਕੀਤੀ | ਕਾਲਜ ਦੀਆਂ ਵਿਦਿਆਰਥਣਾਂ ਵਲੋਂ ਲੋਕ ਗੀਤ, ਗਿੱਧਾ, ਲੁੱਡੀ, ਹਰਿਆਣਵੀ ਨਾਚ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਆਪਣੇ ਮਨ ਦਾ ਪਰਚਾਵਾ ਕੀਤਾ | ਅਖੀਰ ਵਿਚ ਪਿ੍ੰਸੀਪਲ ਡਾ. ਜਗਜੀਵਨ ਕੌਰ ਨੇ ਵਿਦਿਆਰਥਣਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਲਾਇਨਜ ਕਲੱਬ ਮਲੋਟ (ਦੀ ਰੇਡੀਐਂਟ) ਨੇ ਬੂਟੇ ਲਗਾਉਣ ਦੇ ਨਾਲ ਕੀਤੀ ਹਰੇ ਚਾਰੇ ਦੀ ਸੇਵਾ ਅਗਲੀ ਖ਼ਬਰ ਧੰਨ-ਧੰਨ ਬਾਬਾ ਸ੍ਰੀ ਚੰਦ ਜੀ ਦਾ ਅਵਤਾਰ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।