26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐੱਮ. ਪੀ. ਔਜਲਾ ਤੇ ਵਿਧਾਇਕ ਪ੍ਰਗਟ ਸਿੰਘ ਵਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 30-12-2025
ਮਲਸੀਆਂ, 29 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਤੇ ਖਹਿਰਾ ਫਾਰਮ (ਪੈਲੇਸ) ਮਲਸੀਆਂ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੀ ਪਤਨੀ ਸਰਦਾਰਨੀ ਰਮਨਦੀਪ ਕੌਰ ਖਹਿਰਾ ਦੇ ਦਿਹਾਂਤ 'ਤੇ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਸ੍ਰੀ ਅੰਮਿ੍ਤਸਰ ਸਾਹਿਬ ਤੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਗ੍ਰਹਿ ਪੱਤੀ ਸ਼ਾਲਾ ਨਗਰ ਮਲਸੀਆਂ ਵਿਖੇ ਪਹੁੰਚੇ | ਐੱਮ. ਪੀ. ਔਜਲਾ ਤੇ ਵਿਧਾਇਕ ਪ੍ਰਗਟ ਸਿੰਘ ਨੇ ਸੰਦੀਪ ਸਿੰਘ ਖਹਿਰਾ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਰਮਨਦੀਪ ਕੌਰ ਖਹਿਰਾ ਦਾ ਇੰਨੀ ਛੋਟੀ ਉਮਰ ਵਿਚ ਚਲੇ ਜਾਣਾ ਪਰਿਵਾਰ ਲਈ ਇਕ ਅਸਹਿ ਘਾਟਾ ਹੈ | ਸ਼ੇਰੋਵਾਲੀਆ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਜਿਸ ਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕਦੀ | ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ | ਇਸ ਮੌਕੇ ਹੀਰਾ ਸਿੰਘ ਸ਼ੇਰੋਵਾਲੀਆ, ਬਲਰਾਜ ਸਿੰਘ ਸ਼ੇਰੋਵਾਲੀਆ, ਸੰਤੋਖ ਸਿੰਘ ਸ਼ੇਰੋਵਾਲੀਆ, ਕੁਲਵੰਤ ਸਿੰਘ ਸਾਬਕਾ ਚੇਅਰਮੈਨ ਚੋਲ੍ਹਾ ਸਾਹਿਬ, ਜਗਮਿੰਦਰ ਸਿੰਘ ਸ਼ੇਰੋਵਾਲੀਆ, ਗੁਰਿੰਦਰ ਸਿੰਘ ਬਹੁਗੁਣ, ਸੋਨੂੰ ਕੰਗ ਪੀ.ਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵਲੋਂ ਇੰਪਲਾਈਜ਼ ਕਾਲੋਨੀ ਸ਼ਾਹਕੋਟ ਦਾ ਦੌਰਾ ਅਗਲੀ ਖ਼ਬਰ ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ ਨੂੰ ਸਦਮਾ-ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।