26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ ਨੂੰ ਸਦਮਾ-ਪਿਤਾ ਦਾ ਦਿਹਾਂਤ

ਅਜੀਤ ਡੈਸਕ 30-12-2025
ਸ਼ਾਹਕੋਟ, 29 ਦਸੰਬਰ (ਬਾਂਸਲ, ਸੁਖਦੀਪ ਸਿੰਘ)-ਡਾ. ਬੀ. ਆਰ. ਅੰਬੇਡਕਰ ਆਰਮੀ ਪੰਜਾਬ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ, ਵੀਰ ਜਸਵੰਤ ਪੁਰਸ਼ਾਰਥੀ ਤੇ ਸੰਦੀਪ ਪੁਰਸ਼ਾਰਥੀ ਢੰਡੋਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਮੰਗਤ ਰਾਮ ਮੰਗੀ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਢੰਡੋਵਾਲ ਦੇ ਸ਼ਮਸ਼ਾਨਘਾਟ ਵਿਖੇ ਗ਼ਮਗੀਨ ਮਾਹÏਲ 'ਚ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਵਲੋਂ ਦਿਖਾਈ ਗਈ | ਉਨ੍ਹਾਂ ਨਮਿਤ ਅੰਤਿਮ ਅਰਦਾਸ 6 ਜਨਵਰੀ 2026 ਨੂੰ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਹੋਵੇਗੀ | ਉਨ੍ਹਾਂ ਦੇ ਅੰਤਿਮ ਸੰਸਕਾਰ ਮÏਕੇ ਡੇਰਾ ਰਹੀਮਪੁਰ ਤੋਂ ਬਾਬਾ ਸੰਗਤ ਨਾਥ ਜੀ, ਬਾਬਾ ਮੱਸਿਆ ਨਾਥ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਪ੍ਰਵੀਨ ਗਰੋਵਰ ਐੱਮ. ਸੀ., ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ., ਰਾਖੀ ਮੱਟੂ ਐੱਮ. ਸੀ., ਬਲਹਾਰ ਸਿੰਘ ਚੱਠਾ ਸਰਪੰਚ, ਅਨਿਲ ਅਗਰਵਾਲ ਮਲਸੀਆਂ, ਜਥੇਦਾਰ ਬਲਬੀਰ ਸਿੰਘ ਚੀਮਾ, ਅਮਰਜੀਤ ਸਿੰਘ ਈਦਾ, ਅਸ਼ਵਨੀ ਨੰਬਰਦਾਰ ਮਹਿਤਪੁਰ, ਕਪਿਲ ਚੋਪੜਾ, ਪਰਮਜੀਤ ਜੱਬੋਵਾਲ, ਪਵਨ ਮੀਏਾਵਾਲ, ਦਲਵੀਰ ਸੱਭਰਵਾਲ ਮਲਸੀਆਂ, ਸੁਰਜੀਤ ਸਿੰਘ ਸਾਬਕਾ ਸਰਪੰਚ, ਹੈਪੀ ਸਰਪੰਚ ਗਿੱਲਾਂ, ਸਾਬੀ ਧਾਲੀਵਾਲ, ਮਨੋਹਰ ਬੈਂਸ ਹੇਰਾਂ, ਰਾਜਿੰਦਰ ਕੁਮਾਰ ਸ਼ੇਰਾ ਸਰਪੰਚ ਕੰਨੀਆਂ, ਮਨਜੀਤ ਸਿੰਘ ਸੈਕਸ਼ਨ ਅਫ਼ਸਰ, ਸੰਦੀਪ ਉਧੋਵਾਲ, ਸਵਿੰਦਰ ਸਿੰਘ ਸੋਨੂੰ, ਰਾਜ ਕੁਮਾਰ ਰਾਜੂ ਸਾਬਕਾ ਐਮ. ਸੀ., ਮੰਗਾ ਮੱਟੂ, ਅਸ਼ੋਕ ਕੁਮਾਰ ਬÏਬੀ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਐੱਮ. ਪੀ. ਔਜਲਾ ਤੇ ਵਿਧਾਇਕ ਪ੍ਰਗਟ ਸਿੰਘ ਵਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਮਨਜਿੰਦਰ ਸਿੰਘ ਜੱਕੋਪੁਰ ਨਮਿਤ ਪਾਠ ਦਾ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।