27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੇਕਾਬੂ ਹੋਈ ਬੱਸ ਡਿਵਾਇਡਰ 'ਤੇ ਚੜ੍ਹੀ, ਚਾਲਕ ਤੇ ਕੰਡਕਟਰ ਵਾਲ-ਵਾਲ ਬਚੇ

ਅਜੀਤ ਡੈਸਕ 30-12-2025
ਚੁਗਿੱਟੀ/ਜੰਡੂਸਿੰਘਾ, 29 ਦਸੰਬਰ (ਨਰਿੰਦਰ ਲਾਗੂ)-ਸੋਮਵਾਰ ਦੀ ਦੇਰ ਰਾਤ ਸਥਾਨਕ ਅਕਸ਼ਰਧਾਮ ਮੰਦਰ ਦੇ ਨਜ਼ਦੀਕ ਅਚਾਨਕ ਬੇਕਾਬੂ ਹੋਣ ਕਾਰਨ ਸਰਕਾਰੀ ਬੱਸ ਡਿਵਾਇਡਰ 'ਤੇ ਚੜ੍ਹ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਬੱਸ ਦਾ ਚਾਲਕ ਤੇ ਕੰਡਕਟਰ ਬਾਲ ਬਾਲ ਬਚੇ ਗਏ | ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਸੜਕ 'ਤੇ ਵਾਹਨਾਂ ਦਾ ਦੂਰ ਦੂਰ ਤੱਕ ਜਾਮ ਲੱਗ ਗਿਆ | ਹਾਦਸੇ ਸੰਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਭਾਰੀ ਮੁਸ਼ੱਕਤ ਕਰਦੇ ਹੋਏ ਜਾਮ ਨੂੰ ਖੁਲਵਾ ਕੇ ਆਵਾਜਾਈ ਨੂੰ ਮੁੜ ਤੋਂ ਸੁਚਾਰੂ ਬਣਾਇਆ ਗਿਆ | ਦੱਸਿਆ ਜਾ ਰਿਹਾ ਕਿ ਬੱਸ ਚਾਲਕ ਬਟਾਲਾ ਵਿਖੇ ਇਕ ਰੈਲੀ ਤੋਂ ਬਾਅਦ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਉਕਤ ਥਾਂ 'ਤੇ ਪਹੁੰਚਿਆ ਤਾਂ ਬੱਸ ਅਚਾਨਕ ਬੇਕਾਬੂ ਹੋ ਕੇ ਡਿਵਾਇਡਰ 'ਤੇ ਜਾ ਚੜ੍ਹੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜਿੰਮਖਾਨਾ ਲੇਡੀਜ਼ ਕਲੱਬ 'ਚ ਨਵੇਂ ਸਾਲ ਦੀਆਂ ਰੌਣਕਾ ਅਗਲੀ ਖ਼ਬਰ ਮਨਰੇਗਾ ਖ਼ਤਮ ਕਰਨ ਖ਼ਿਲਾਫ਼ ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਵਿਸ਼ਾਲ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।