27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵੈਸਟ ਹਲਕੇ 'ਚ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਹੋਏ ਇਕਜੁੱਟ

ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਸ਼ਿਵ)-ਕੁਝ ਸਮੇਂ ਤੋਂ ਵੈਸਟ ਵਿਧਾਨ ਸਭਾ ਹਲਕੇ 'ਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਖ਼ਿਲਾਫ਼ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਕਜੁੱਟਤਾ ਦਿਖਾਉਂਦੇ ਹੋਏ ਜਲੰਧਰ ਵੈਸਟ ਬਚਾਓ ਮੋਰਚਾ ਦੇ ਬੈਨਰ ਹੇਠ ਬਾਬੂ ਜਗਜੀਵਨ ਰਾਮ ਚੌਕ 'ਚ ਇਕ ਭਰਵੀਂ ਗੈਰ ਸਿਆਸੀ ਮਹਾਂ ਪੰਚਾਇਤ ਕਰਕੇ ਨਾ ਸਿਰਫ਼ ਵੈਸਟ ਹਲਕੇ 'ਚ ਅਪਰਾਧਿਕ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕੀਤੀ ਗਈ ਤੇ ਸਗੋਂ ਸਰਕਾਰ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਸ ਨੇ ਹਲਕੇ ਵਿਚ ਅਪਰਾਧਿਕ ਘਟਨਾਵਾਂ ਨੂੰ ਕਾਬੂ ਕਰਨ ਵਿਚ ਕਾਰਵਾਈ ਨਾ ਕੀਤੀ ਤਾਂ ਲੋਕਾਂ ਦੇ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਮਹਾਂ ਪੰਚਾਇਤ 'ਚ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ, ਵੈਸਟ ਹਲਕੇ ਦੀ ਕਾਂਗਰਸ ਦੀ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ, ਅਕਾਲੀ ਦਲ ਆਗੂ ਭਜਨ ਲਾਲ ਚੋਪੜਾ, ਸੁਖਮਿੰਦਰ ਸਿੰਘ ਰਾਜਪਾਲ ਤੋਂ ਇਲਾਵਾ ਧਾਰਮਿਕ, ਸਮਾਜਿਕ ਕਮੇਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ | ਇਸ ਮੌਕੇ ਬੁਲਾਰਿਆਂ ਨੂੰ ਜਲੰਧਰ ਵੈਸਟ ਵਿਚ ਗੈਂਗਸਟਰ ਵਾਦ, ਨਸ਼ਿਆਂ ਤੇ ਹੋ ਰਹੀਆਂ ਲੁੱਟ ਖੋਹਾਂ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਵੇਲੇ ਵੈਸਟ ਹਲਕੇ 'ਚ ਲੋਕਾਂ ਦਾ ਰਹਿਣਾ ਔਖਾ ਹੋ ਗਿਆ ਹੈ ਤੇ ਆਏ ਦਿਨ ਲੁੱਟ ਖੋਹਾਂ ਹੋ ਰਹੀਆਂ ਹਨ | ਹਲਕੇ 'ਚ ਸ਼ਰੇਆਮ ਨਸ਼ੇ ਵਿਕ ਰਹੇ ਹਨ ਪਰ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ | ਲੋਕਾਂ ਨੇ ਕਿਹਾ ਕਿ 120 ਫੁੱਟੀ ਰੋਡ 'ਤੇ ਸ਼ਰੇਆਮ ਵਿਕ ਰਹੀਆਂ ਨਸ਼ੇ ਦੀਆਂ ਗੋਲੀਆਂ ਦੀ ਵਿਕਰੀ ਬੰਦ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਹਲਕੇ ਦੇ ਕੈਬਨਿਟ ਮੰਤਰੀ ਵਲੋਂ ਅਪਰਾਧ ਨੂੰ ਰੋਕਣ ਲਈ ਕੋਈ ਕਦਮ ਨਹੀਂ ਉਠਾਏ ਜਾ ਰਹੇ ਹਨ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਅਪਰਾਧਿਕ ਘਟਨਾਵਾਂ ਨੂੰ ਰੋਕਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਰਡ ਪੱਧਰ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ ਸਗੋਂ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਤੋਂ ਵੀ ਅਪਰਾਧਿਕ ਘਟਨਾਵਾਂ ਦੇ ਖ਼ਿਲਾਫ਼ ਮਤੇ ਪਾਸ ਕਰਵਾਏ ਜਾਣਗੇ | ਇਸ ਮੌਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਾਰਜ ਸਾਗਰ, ਜਸਦੀਪ ਸਿੰਘ ਸੋਨੂੰ ਸੰਧਰ, ਐਡਵੋਕੇਟ ਬੰਟੀ ਲੁਬਾਣਾ, ਉਮ ਪ੍ਰਕਾਸ਼, ਕਰਨ ਜੱਲੋਵਾਲ, ਯੋਗੇਸ਼ ਮਲਹੋਤਰਾ, ਕੌਂਸਲਰ ਅਜੇ ਬੱਬਲ, ਤਰਸੇਮ ਸੋਈ, ਤਰਸੇਮ ਸਿੰਘ ਲਖੋਤਰਾ, ਪ੍ਰਦੀਪ ਖੁੱਲਰ, ਹਰਮਨ ਗਿੱਲ, ਤਰਸੇਮ ਥਾਪਾ, ਮਿੰਟੂ ਚਾਚਾ, ਸੰਦੀਪ ਪਾਹਵਾ, ਸਮਾਜ ਸੇਵਕ ਮਹਿੰਦਰ ਭਗਤ, ਅਜੇ ਵਰਮਾ, ਗੌਰਵ ਜੌੜਾ, ਰਿੰਕੂ ਮਲਹੋਤਰਾ, ਤਰਸੇਮ ਮੀਣੀਆ, ਕਰਨੈਲ ਸਿੰਘ, ਮੁਨੀਸ਼ ਰਾਜਪੂਤ, ਕੁਮਾਰ ਸ਼ਰਮਾ ਸਮੇਤ ਹੋਰ ਵੀ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ ਅਗਲੀ ਖ਼ਬਰ ਮੇਅਰ ਦੇ ਯਤਨਾਂ ਨਾਲ 10 ਸਾਲ ਬਾਅਦ ਇਸ਼ਤਿਹਾਰੀ ਬੋਰਡਾਂ ਦਾ ਸਿਰੇ ਚੜਿ੍ਹਆ ਟੈਂਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।