03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਧੁੰਦ ਕਾਰਨ ਕਈ ਥਾਵਾਂ 'ਤੇ ਵਾਪਰੇ ਹਾਦਸੇ, ਇਕ ਦੀ ਮੌਤ

ਅਜੀਤ ਡੈਸਕ 29-12-2025
ਜਲੰਧਰ, 28 ਦਸੰਬਰ (ਸ਼ੈਲੀ)-ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਆਮ ਜੀਵਨ ਦੀ ਰਫਤਾਰ ਵੀ ਹੌਲੀ ਹੋਈ ਨਜ਼ਰ ਆਈ | ਸ਼ਹਿਰ ਦੇ ਕਈ ਇਲਾਕਿਆਂ 'ਚ ਹਾਦਸੇ ਵੀ ਵਾਪਰੇ | ਇਸ ਦੌਰਾਨ ਗੁਰੂ ਰਵਿਦਾਸ ਚੌਕ ਤੋਂ ਬੂਟਾ ਮੰਡੀ ਜਾਣ ਵਾਲੀ ਸੜਕ 'ਤੇ ਸੜਕ ਪਾਰ ਕਰਦੇ ਸਮੇਂ ਇਕ ਬਾਈਕ ਸਵਾਰ ਵਿਅਕਤੀ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਦੀ ਮੌਤ ਹੋ ਗਈ | ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ | ਮਿ੍ਤਕ ਦੀ ਪਛਾਣ ਰਾਮ ਕਿਰਪਾਲ (50) ਪੁੱਤਰ ਰਾਜਾ ਰਾਮ ਨਿਵਾਸੀ ਬੂਟਾਂ ਮੰਡੀ ਵਜੋਂ ਹੋਈ ਹੈ | ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ 6 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾਇਆ | ਜਾਣਕਾਰੀ ਦਿੰਦੇ ਹੋਏ ਥਾਣਾ 6 ਦੇ ਏ. ਐਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਰਾਮ ਕਿਸ਼ੋਰ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਤੇ ਅੱਜ ਸਵੇਰੇ ਵੀ ਉਹ ਕੰਮ 'ਤੇ ਜਾ ਰਿਹਾ ਸੀ | ਜਦੋਂ ਰਾਮ ਕਿ੍ਪਾਲ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਾ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰੱਖਿਆ ਗਿਆ ਹੈ ਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ | ਉਨ੍ਹਾ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਦੂਜਾ ਹਾਦਸਾ ਥਾਣਾ 2 ਦੇ ਨੇੜੇ ਪਟੇਲ ਚੌਕ 'ਚ ਵਾਪਰਿਆ | ਇਸ ਦੌਰਾਨ ਦੋ ਟਰੱਕ ਆਪਸ 'ਚ ਟਕਰਾ ਗਏ | ਦੋਵਾਂ ਟਰੱਕਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ | ਇਸ ਸੰਬੰਧੀ ਥਾਣਾ ਦੋ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਦੋਵੇਂ ਟਰੱਕ ਟਕਰਾ ਗਏ, ਜਿਸ ਕਾਰਨ ਦੋਵੇਂ ਟਰੱਕਾਂ ਨੂੰ ਕਾਫ਼ੀ ਨੁਕਸਾਨ ਹੋਇਆ, ਹਾਲਾਂਕਿ ਡਰਾਈਵਰ ਸੁਰੱਖਿਅਤ ਹਨ | ਉਸ ਨੇ ਕਿਹਾ ਕਿ ਇਸ ਸੰਬੰਧ ਵਿੱਚ ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ |
ਪਿਛਲੀ ਖ਼ਬਰ ਹਰਿਵੱਲਭ ਸੰਗੀਤ ਸੰਮੇਲਨ ਦੇ ਤੀਸਰੇ ਤੇ ਆਖ਼ਰੀ ਦਿਨ ਸਿਤਾਰ, ਤਬਲਾ, ਗਾਇਨ ਤੇ ਜੁਗਲਬੰਦੀ ਨੇ ਸਰੋਤਿਆਂ ਨੂੰ ਕੀਲਿਆ ਅਗਲੀ ਖ਼ਬਰ ਸਰਹੱਦੀ ਖੇਤਰਾਂ ਦੇ ਕਾਲਜਾਂ ਦੀ ਮਜ਼ਬੂਤੀ ਲਈ ਯੂਨੀਵਰਸਿਟੀਆਂ ਅੱਗੇ ਆਉਣ-ਰਾਜਪਾਲ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।