ਜਲੰਧਰ, 4 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੰਨੀ ਕੁਮਾਰ ਵਾਸੀ ਆਦਮਪੁਰ ਨੂੰ 2 ਸਾਲ 2 ਮਹੀਨੇ 15 ਦਿਨ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਖ਼ਿਲਾਫ਼ 27 ਜੁਲਾਈ 2018 ਨੂੰ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |