24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਿਸਤ ਦੁਆਬ ਨਹਿਰ 'ਚ ਗੰਦਗੀ ਸੁੱਟਣ ਤੋਂ ਰੋਕਣ ਲਈ ਆਲੇ-ਦੁਆਲੇ ਲੱਗੇਗਾ ਜੰਗਲਾ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਸ਼ਿਵ)-ਸ਼ਹਿਰ ਵਿਚ ਨਿਕਲਦੀ ਕਰੀਬ 12 ਕਿੱਲੋਮੀਟਰ ਵਾਲੀ ਬਿਸਤ ਦੁਆਬ ਨਹਿਰ ਵਿਚ ਹੁਣ ਕੂੜਾ ਨਹੀਂ ਸੁੱਟਿਆ ਜਾ ਸਕੇਗਾ ਕਿਉਂਕਿ ਪੰਜਾਬ ਸਰਕਾਰ ਨੇ ਨਗਰ ਨਿਗਮ ਦੀ ਉਸ ਤਜਵੀਜ਼ ਨੂੰ ਮਨਜੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ 3.50 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਨਹਿਰ 'ਚ ਗੰਦਗੀ ਸੁੱਟਣ ਨੂੰ ਰੋਕਣ ਲਈ ਉਸ ਨੂੰ ਲੋਹੇ ਦੇ ਜੰਗਲੇ ਨਾਲ ਕਵਰ ਕੀਤਾ ਜਾਵੇਗਾ | ਸ਼ਹਿਰ ਵਿਚ ਨਿਕਲਦੀ ਬਿਸਤ ਦੁਆਬ ਨਹਿਰ ਵਿਚ ਕਈ ਥਾਵਾਂ ਤੋਂ ਲੋਕਾਂ ਵਲੋਂ ਗੰਦਗੀ ਸੁੱਟੀ ਜਾਂਦੀ ਹੈ ਜਿਸ ਕਰਕੇ ਇਸ ਨਹਿਰ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ | ਮੇਅਰ ਵਨੀਤ ਧੀਰ ਵਲੋਂ ਇਸ ਮਾਮਲੇ ਵਿਚ ਪਹਿਲਾਂ ਹਦਾਇਤ ਦਿੱਤੀ ਗਈ ਸੀ ਕਿ ਲੋਕਾਂ ਨੂੰ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਇਸ ਨਹਿਰ ਵਿਚ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਕਰਕੇ ਇਸ ਨੂੰ ਲੋਹੇ ਦੇ ਜੰਗਲੇ ਨਾਲ ਕਵਰ ਕਰਨਾ ਜ਼ਰੂਰੀ ਹੈ ਤਾਂ ਹੀ ਇਹ ਨਹਿਰ ਸਾਫ਼ ਰਹਿ ਸਕੇਗੀ | ਪੰਜਾਬ ਸਰਕਾਰ ਵਲੋਂ ਮਨਜੂਰੀ ਮਿਲਣ ਤੋਂ ਬਾਅਦ ਨਗਰ ਨਿਗਮ ਵਲੋਂ ਇਸ ਨਹਿਰ ਦੇ ਆਲ਼ੇ-ਦੁਆਰੇ ਜੰਗਲਾ ਲਗਾਉਣ ਲਈ ਟੈਂਡਰ ਲਗਾਏ ਜਾਣਗੇ | ਇਸ ਤੋਂ ਪਹਿਲਾਂ ਇਸ ਨਹਿਰ ਨੂੰ ਸਾਫ਼ ਕਰਨ ਲਈ ਵੀ ਕੰਮ ਕਰਵਾਇਆ ਜਾ ਸਕਦਾ ਹੈ | ਉਂਜ ਇਸ ਨਹਿਰ ਦੀ ਸਮੇਂ-ਸਮੇਂ ਸਿਰ ਸਫ਼ਾਈ ਹੁੰਦੀ ਰਹਿੰਦੀ ਹੈ ਪਰ ਇਸ ਵਿਚ ਗੰਦਗੀ ਸੁੱਟਣ ਦਾ ਕੰਮ ਬੰਦ ਨਹੀਂ ਹੋ ਸਕਿਆ ਹੈ | ਕਿਸੇ ਵੇਲੇ ਇਸ ਨਹਿਰ ਦਾ ਪਾਣੀ ਕਾਫੀ ਸਾਫ਼ ਸੁਥਰਾ ਹੁੰਦਾ ਸੀ ਪਰ ਹੁਣ ਇਸ ਨਹਿਰ ਵਿਚ ਗੰਦਗੀ ਦੇਖਣ ਨੂੰ ਮਿਲਦੀ ਹੈ |
ਪਿਛਲੀ ਖ਼ਬਰ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਤੇ ਬਲਾਕ ਸੰਮਤੀਆਂ ਲਈ 745 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।