24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੈਨਸ਼ਨਾਂ ਸੰਬੰਧੀ ਆਫਲਾਈਨ ਫਾਰਮ ਲੈਣੇ ਬੰਦ ਕਰਨ ਦਾ ਕਾਂਗਰਸ ਵਲੋਂ ਵਿਰੋਧ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਕਾਂਗਰਸ ਪਾਰਟੀ ਵਲੋ ਬੁਢਾਪਾ, ਵਿਧਵਾ ਤੇ ਅੰਗਹੀਣ ਵਿਅਕਤੀਆਂ ਦੀਆਂ ਪੈਨਸ਼ਨਾਂ ਸੰਬੰਧੀ ਸਰਕਾਰ ਵਲੋਂ ਆਫਲਾਈਨ ਫਾਰਮ ਲੈਣੇ ਬੰਦ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਇਸ ਸੰਬੰਧੀ ਕਾਂਗਰਸੀ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਤੇ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਪੰਜਾਬ ਦੀ ਮÏਜੂਦਾ ਸਰਕਾਰ ਵਲੋਂ ਬੁਢਾਪਾ, ਵਿਧਵਾ ਤੇ ਦਿਵਿਆਂਗ ਲੋਕਾਂ ਦੇ ਪੈਨਸ਼ਨਾਂ ਦੇ ਆਫਲਾਈਨ ਫਾਰਮ ਲੈਣੇ ਬੰਦ ਕਰਨ ਦੇ ਹੁਕਮਾਂ ਦਾ ਸਖਤ ਵਿਰੋਧ ਕਰਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਪਹਿਲਾਂ ਬਜ਼ੁਰਗ, ਅੰਗਹੀਣ ਵਿਅਕਤੀ ਤੇ ਵਿਧਵਾ ਅÏਰਤਾਂ ਆਪਣੇ ਖੇਤਰ ਦੇ ਕÏਾਸਲਰ ਜਾਂ ਵਿਧਾਇਕ ਕੋਲ ਜਾ ਕੇ ਆਪਣਾ ਫਾਰਮ ਭਰ ਕੇ ਪੈਨਸ਼ਨ ਲਗਵਾ ਲੈਂਦੇ ਸਨ ਪਰ ਸਰਕਾਰ ਵਲੋ ਹੁਕਮ ਜਾਰੀ ਕਰਨ 'ਤੇ ਇਹ ਸਿਸਟਮ ਬੰਦ ਹੋ ਗਿਆ ਹੈ ਤੇ ਹੁਣ ਹਰ ਕਿਸੇ ਨੂੰ ਪੈਨਸ਼ਨ ਲਗਵਾਉਣ ਲਈ ਸੇਵਾ ਕੇਂਦਰ ਜਾਣਾ ਪਵੇਗਾ ¢ ਸ੍ਰੀ ਬੇਰੀ ਅਤੇ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਇਹ ਲੋਕ ਵਿਰੋਧੀ ਫ਼ਰਮਾਨ ਵਾਪਸ ਲੈਣਾ ਚਾਹੀਦਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਕਾਂਗਰਸ ਪਾਰਟੀ ਇਸ ਫੈਸਲੇ ਦੇ ਵਿਰੋਧ ਵਿਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ ¢ ਇਸ ਮੌਕੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਜਗਦੀਪ ਸਿੰਘ ਸੋਨੂੰ ਸੰਧਰ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਬਲਰਾਜ ਠਾਕੁਰ, ਹਰਪਾਲ ਮਿੰਟੂ, ਪਰਮਜੋਤ ਸਿੰਘ ਸ਼ੈਰੀ ਚੱਢਾ, ਜਤਿੰਦਰ ਜੋਨੀ, ਨੀਰਜ ਜੱਸਲ, ਦਿਨੇਸ਼ ਹੀਰ, ਪਰਮਜੀਤ ਪੰਮਾ, ਹਰਪ੍ਰੀਤ ਵਾਲੀਆ, ਨਵਦੀਪ ਜਰੇਵਾਲ, ਦਵਿੰਦਰ ਸ਼ਰਮਾ ਬÏਬੀ, ਮਹਿੰਦਰ ਸਿੰਘ ਗੁੱਲੂ, ਰਸ਼ਪਾਲ ਜੱਖੂ, ਹਰਮੀਤ ਸਿੰਘ, ਬ੍ਰਹਮਦੇਵ ਸਹੋਤਾ, ਸਤਪਾਲ ਮਿੱਕਾ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਐਡਵੋਕੇਟ ਵਿਕਰਮ ਦੱਤਾ, ਸੁਧੀਰ ਘੁੱਗੀ, ਕਰਨ ਸੁਮਨ ਤੇ ਰਵਿੰਦਰ ਰਵੀ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਤੇ ਬਲਾਕ ਸੰਮਤੀਆਂ ਲਈ 745 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼ ਅਗਲੀ ਖ਼ਬਰ ਨਿਹੰਗ ਸਿੰਘਾਂ ਵਲੋਂ ਸਜਾਏ ਜਾ ਰਹੇ ਮਹੱਲੇ ਸੰਬੰਧੀ ਮੇਅਰ ਅਤੇ ਸੈਂਟਰਲ ਹਲਕਾ ਇੰਚਾਰਜ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।