ਮਕਸੂਦਾਂ, 3 ਦਸੰਬਰ (ਸÏਰਵ ਮਹਿਤਾ)-ਪੁਲਿਸ ਲਾਈਨ ਨਜ਼ਦੀਕ ਅੰਬਿਕਾ ਟਾਵਰ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੱਕ ਏਜੰਟ ਵਲੋਂ ਰਸ਼ੀਆ ਭੇਜਣ ਦੇ ਨਾਂਅ 'ਤੇ ਵੱਡੀ ਧੋਖਾਧੜੀ ਕਰਨ ਦੇ ਦੋਸ਼ ਸਾਹਮਣੇ ਆਏ ਹਨ¢ ਪੰਜ ਪੀੜਤ ਨੌਜਵਾਨਾਂ ਨੇ ਏਜੰਟ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਰਸ਼ੀਆ ਵਿੱਚ ਵਧੀਆ ਨÏਕਰੀ, ਰਹਿਣ ਲਈ ਸੁਵਿਧਾਜਨਕ ਘਰ ਅਤੇ ਹੋਰ ਸਹੂਲਤਾਂ ਦੇ ਵਾਅਦੇ ਕੀਤੇ ਸਨ, ਪਰ ਹਕੀਕਤ ਵਿੱਚ ਉਨ੍ਹਾਂ ਨਾਲ ਕਾਫ਼ੀ ਵੱਡਾ ਧੋਖਾ ਕੀਤਾ ਗਿਆ ¢ ਹਰਸ਼ ਮੇਹਤਾ, ਜੋ ਕਿ ਕਾਰਪੈਂਟਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਕਈ ਸਮਾਂ ਪਹਿਲਾਂ ਏਜੰਟ ਦੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਘਰ 'ਚ ਕੰਮ ਕਰਨ ਗਿਆ ਸੀ¢ ਉਸੇ ਦÏਰਾਨ ਏਜੰਟ ਨੇ ਰਸ਼ੀਆ ਵਿੱਚ ਕਾਰਪੈਂਟਰ ਦੀ ਨÏਕਰੀ ਦਿਵਾਉਣ ਤੇ ਉੱਥੇ ਸੈਟਲ ਕਰਵਾਉਣ ਦਾ ਲਾਲਚ ਦਿੱਤਾ¢ ਇਸ ਤੋਂ ਬਾਅਦ ਉਸ ਦੇ ਦਫ਼ਤਰ 'ਚ ਪੰਜਾਂ ਨਾਲ ਗੱਲਬਾਤ ਹੋਈ ਅਤੇ ਉਨ੍ਹਾਂ ਨੂੰ ਈ-ਵੀਜ਼ਾ ਰਾਹੀਂ 4-4 ਲੱਖ ਰੁਪਏ ਵਿੱਚ ਰਸ਼ੀਆ ਭੇਜਣ ਦੀ ਡੀਲ ਤੈਅ ਹੋਈ¢ ਪੀੜਤਾਂ ਮੁਤਾਬਕ ਰਸ਼ੀਆ ਪਹੁੰਚਣ 'ਤੇ ਉਨ੍ਹਾਂ ਨੂੰ ਇੱਕ ਐਸੇ ਕਮਰੇ 'ਚ ਰੱਖਿਆ ਗਿਆ ਜਿੱਥੇ 15-15 ਲੋਕ ਰਹਿੰਦੇ ਸਨ¢ ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਜ਼ਿਆਦਾਤਰ ਲੋਕਾਂ ਦੇ ਵੀਜ਼ਾ ਵੀ ਮਿਆਦ ਪੂਰੀ ਹੋ ਚੁੱਕੇ ਸਨ¢ ਹੱਦ ਤਾਂ ਇਹ ਹੋ ਗਈ ਕਿ ਰਸ਼ੀਆ ਪੁਲਿਸ ਨੇ ਵੀ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਅਤੇ ਜੁਰਮਾਨਾ ਭਰਵਾ ਕੇ ਛੱਡਿਆ¢ ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਇੱਕ-ਦੋ ਦਿਨ ਕੰਮ ਕਰਵਾਇਆ ਜਾਂਦਾ ਸੀ, ਪਰ ਉਨ੍ਹਾਂ ਦੀ ਮਿਹਨਤ ਦੀ ਕਮਾਈ ਵੀ ਨਹੀਂ ਦਿੱਤੀ ਗਈ, ਜਿਸ ਕਰਕੇ ਉਹ ਵਾਪਸ ਭਾਰਤ ਮੁੜ ਆਏ ¢ ਵਾਪਸੀ 'ਤੇ ਜਦੋਂ ਉਨ੍ਹਾਂ ਨੇ ਏਜੰਟ ਨਾਲ ਪੈਸਿਆਂ ਦੀ ਗੱਲ ਕੀਤੀ ਤਾਂ ਪਹਿਲਾਂ ਉਸ ਨੇ 4 ਲੱਖ ਦੀ ਥਾਂ 40 ਹਜ਼ਾਰ ਦੇਣ ਦੀ ਗੱਲ ਕੀਤੀ, ਫਿਰ ਪੂਰੀ ਤਰ੍ਹਾਂ ਪੈਸਾ ਦੇਣ ਤੋਂ ਇਨਕਾਰ ਕਰ ਦਿੱਤਾ¢ ਪੀੜਤਾਂ ਨੇ ਸਾਰੇ ਸਬੂਤਾਂ ਸਮੇਤ ਥਾਣਾ ਨੰਬਰ 1 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ¢