22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ ਮੌਕੇ ਸੰਗੀਤਕ ਰੰਗ 'ਚ ਰੰਗਿਆ ਅੱਪਰਾ

ਅਜੀਤ ਡੈਸਕ 25-11-2025
ਅੱਪਰਾ, 24 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਪੰਡਿਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਉੱਘੇ ਸੰਗੀਤ ਸ਼ਾਸਤਰੀ ਪੰਡਿਤ ਗੋਵਧਨ ਦਾਸ, ਪੰਡਤ ਸੱਤਪਾਲ ਕਾਲੀਆ ਅਤੇ ਸੰਗੀਤ ਦਿਵਾਕਰ ਪੰਡਿਤ ਹਰੀ ਦੇਵ ਜੀ ਗੁਰਾਇਆ ਵਾਲਿਆਂ ਨੂੰ ਸਮਰਪਿਤ ਤੀਸਰਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ ਕਰਵਾਇਆ ਗਿਆ | ਇਸ ਸੰਬੰਧੀ ਵੇਰਵੇ ਦਿੰਦਿਆਂ ਹਰਦੀਪ ਸਿੰਘ ਗੁਲਾਟੀ ਅਤੇ ਰਾਜੇਸ਼ ਬਾਸ਼ਲ ਨੇ ਦੱਸਿਆ ਕਿ ਸੰਗੀਤ ਸੰਮੇਲਨ ਮੌਕੇ ਐਨ. ਆਰ. ਆਈ. ਹਰਜਿੰਦਰ ਸਿੰਘ ਯੂ. ਕੇ. ਬਤੌਰ ਮੁੱਖ ਮਹਿਮਾਨ ਹਾਜ਼ਰ ਸਨ | ਸੰਗੀਤ ਸੰਮੇਲਨ ਦੀ ਆਰੰਭਤਾ ਪਵਨਦੀਪ ਸਿੰਘ ਤੱਖਰ ਦੁਆਰਾ ਸਰਸਵਤੀ ਵੰਦਨਾ ਨਾਲ ਕੀਤੀ ਗਈ, ਮਾਸਟਰ ਰਾਮ ਲੁਭਾਇਆ ਅੱਪਰੇ ਨੇ ਤਬਲੇ 'ਤੇ ਸੰਗਤ ਕੀਤੀ | ਪ੍ਰਦੀਪ ਸ਼ਰਮਾ ਵਲੋਂ ਰਾਗ ਦਰਬਾਰੀ ਪੇਸ਼ ਕੀਤਾ ਗਿਆ, ਤਬਲੇ ਅਤੇ ਹਰਮੋਨੀਅਮ 'ਤੇ ਸੁਖਵਿੰਦਰ ਸਿੰਘ ਤੱਖਰ ਅਤੇ ਪੰਡਿਤ ਕੁਲਦੀਪ ਸ਼ਰਮਾ ਵਲੋਂ ਸਾਥ ਦਿੱਤਾ ਗਿਆ | ਸਿਮਰਨਜੀਤ ਸਿੰਘ ਗਹੀਰ ਵਲੋਂ ਮੈਡੋਲਿਨ 'ਤੇ ਰਾਗ ਬਿਹਾਗ ਦੀ ਪੇਸ਼ਕਾਰੀ ਕਰਦਿਆਂ ਖੂਬ ਰੰਗ ਬੰਨਿਆ ਗਿਆ ਅਤੇ ਤਬਲੇ 'ਤੇ ਸੰਗਤ ਕੀਤੀ ਪ੍ਰੋ. ਅਵਤਾਰ ਸਿੰਘ ਨੇ | ਪੰਡਿਤ ਦਿਪਿਨ ਦਾਸ ਅੰਮਿ੍ਤਸਰ ਵਾਲਿਆਂ ਨੇ ਰਾਗ ਜੋਗ 'ਚ ਪੇਸ਼ਕਾਰੀ ਕੀਤੀ ਅਤੇ ਸਮਾਪਨ ਭਜਨ ਗਾਇਨ ਕਰਦਿਆਂ ਮਾਹੌਲ ਨੂੰ ਰੂਹਾਨੀਅਤ ਨਾਲ ਭਰ ਦਿੱਤਾ ਤੇ ਸੁਖਵਿੰਦਰ ਸਿੰਘ ਤੱਖਰ, ਰਿਸ਼ਭ ਵਰਮਾ, ਮਨੀ ਅਟਵਾਲ, ਗੁਰਅੰਮਿ੍ਤ ਸਿੰਘ ਨਾਮਧਾਰੀ, ਅਰਮਾਨਵੀਰ ਸਿੰਘ ਅਤੇ ਮਾਨਵ ਰਾਣਾ ਨੇ ਤਬਲੇ, ਹਰਮੋਨੀਅਮ, ਦਿਲਰੁਬਾ ਅਤੇ ਤਾਨਪੁਰਾ 'ਤੇ ਸੰਗਤ ਕਰਦਿਆਂ ਇਸ ਸ਼ਾਮ ਨੂੰ ਚਾਰ ਚੰਨ ਲਾ ਦਿੱਤੇ | ਸੰਗੀਤਕ ਸ਼ਾਮ ਦੀ ਅੰਤਲੀ ਪੇਸ਼ਕਾਰੀ ਮੌਕੇ ਸਿਤਾਰ ਵਾਦਕ ਪੰਡਿਤ ਉਮਾ ਸ਼ੰਕਰ ਨੇ ਰਾਗ ਕਲਿਆਣੀ ਬਿਲਾਵਲ ਦੀ ਪੇਸ਼ਕਾਰੀ ਕਰਦਿਆਂ ਸੰਮੇਲਨ ਨੂੰ ਸਿਖਰ 'ਤੇ ਪਹੁੰਚਾ ਦਿੱਤਾ, ਇਸ ਮੌਕੇ ਪੰਡਿਤ ਸਿਧਾਰਥ ਚੈਟਰਜੀ ਨੇ ਤਬਲੇ ਦੀ ਸੰਗਤ ਕੀਤੀ |
ਮੰਚ ਸੰਚਾਲਨ ਰਾਜੇਸ਼ ਬਾਸ਼ਲ ਵਲੋਂ ਨਿਭਾਈ ਗਈ | ਇਸ ਮੌਕੇ ਹਰਦੀਪ ਸਿੰਘ ਗੁਲਾਟੀ, ਰਾਜੇਸ਼ ਬਾਸ਼ਲ, ਡਾ. ਗੁਰਦੀਪ ਸਿੰਘ ਨਾਮਧਾਰੀ, ਸੰਜੀਵ ਕੁਮਾਰ ਸੋਨਾ ਮੋਟਰ, ਆਸ਼ੂਪ੍ਰੀਤ ਦਤਾਰਪੁਰ, ਅਮਨਦੀਪ ਸਿੰਘ, ਗਗਨਦੀਪ ਸਿੰਘ ਕਾਲੜਾ, ਪਰਮਵੀਰ ਕਲਕੱਤਾ,ਵਿਨੋਦ ਕਾਲੜਾ, ਕੁਲਦੀਪ ਸਿੰਘ ਜੌਹਲ, ਅਤੁਲ ਉੱਪਲ, ਮੋਹਨ ਲਾਲ ਪੰਚ, ਰਾਜ ਕੁਮਾਰ, ਸੁਰਜੀਤ ਕੁਮਾਰ ਬਾਰੂ, ਜਗਦੀਸ਼ ਕਾਲੜਾ, ਮੋਹਨ ਲਾਲ, ਮੱਖਣ ਛੋਕਰਾਂ, ਬੂਟਾ ਰਾਮ, ਗੁਰਦੀਪ ਸਿੰਘ ਗੁਲਾਟੀ ਅਤੇ ਪਿ੍ੰਅਕਾ ਚੈਟਰਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਜਰੀਵਾਲ, ਸਿਸੋਦੀਆ ਤੇ ਸਤਿੰਦਰ ਸਰਤਾਜ ਪਹੁੰਚੇ ਇਜਲਾਸ ਦੀ ਕਾਰਵਾਈ ਦੇਖਣ ਅਗਲੀ ਖ਼ਬਰ ਬ੍ਰਹਮਲੀਨ ਸੰਤ ਗਰੀਬ ਦਾਸ ਉਦਾਸੀਨ ਭਵਨ ਡਾਡਾ 'ਚ 9 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।