ਆਦਮਪੁਰ, 24 ਨਵੰਬਰ (ਰਮਨ ਦਵੇਸਰ)-ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੇਵਾਵਾਂ ਨੂੰ ਸਮਰਪਿਤ ਬ੍ਰਹਮਲੀਨ ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ-ਢੇ ਪੁਰ ਅੱਡਾ ਕਠਾਰ ਵਾਲਿਆਂ ਦੇ ਸੰਸਥਾਪਕ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਵਲੋਂ ਸ਼ੁਰੂ ਕੀਤੇ ਗਏ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਾਲਾਨਾ ਸ਼ਾਦੀ ਸਮਾਗਮ ਇਸ ਵਾਰ ਵੀ ਬ੍ਰਹਮਲੀਨ ਸੰਤ ਗਰੀਬਦਾਸ ਉਦਾਸੀਨ ਭਵਨ/ ਸਮਾਧੀ ਸੰਤ ਸਖੀ ਨਾਥ ਡਾਡਾ ਵਿਖੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਸੰਤ ਪ੍ਰਦੀਪ ਦਾਸ ਮੁੱਖ ਸੰਚਾਲਕ ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ -ਢੇ ਪੁਰ ਅੱਡਾ ਕਠਾਰ ਵਾਲਿਆਂ ਦੀ ਅਗਵਾਈ 'ਚ ਰਵਿਦਾਸੀਆ ਕੌਮ ਦੇ ਮਹਾਨ ਤੀਰਥ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਦੇ ਆਸ਼ੀਰਵਾਦ ਨਾਲ ਇਲਾਕੇ ਦੀ ਸਮੁੱਚੀ ਸੰਗਤ, ਅਨੇਕਾਂ ਸੰਤ ਮਹਾਂਪੁਰਸ਼ਾਂ ਤੇ ਸਮੂਹਿਕ ਸ਼ਾਦੀ ਸਮਾਗਮ ਪ੍ਰਬੰਧਕ ਕਮੇਟੀ ਸੰਤ ਹਰੀਦਾਸ ਉਦਾਸੀਨ ਆਸ਼ਰਮ ਆਦਿ ਸਭ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਗਏ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਭਾਈ ਪਰਮਜੀਤ ਸਿੰਘ ਮਾਣਕੋ ਤੇ ਭਾਈ ਹਰਪਾਲ ਸਿੰਘ ਬਿਰਦੀ ਜਲੰਧਰ ਵਾਲਿਆਂ ਦੇ ਕੀਰਤਨੀਏ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਹਾਜ਼ਰੀਨ ਸੰਗਤਾਂ ਤੇ ਸਮੂਹਿਕ ਆਨੰਦ ਕਾਰਜ ਵਾਲੇ ਪਰਿਵਾਰਾਂ ਨੂੰ ਸੰਤ ਪ੍ਰਦੀਪ ਦਾਸ ਨੇ ਮੁਬਾਰਕਬਾਦ ਦਿੱਤੀ | ਇਸ ਮੌਕੇ ਸਮੂਹ ਨਵ ਵਿਆਹੁਤਾ ਜੋੜਿਆਂ ਨੂੰ ਨਵੇਂ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਲਈ ਲੋੜੀਂਦਾ ਘਰੇਲੂ ਸਾਮਾਨ ਦਾਨ ਵਜੋਂ ਭੇਟ ਵੀ ਕੀਤਾ ਗਿਆ | ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚੋਂ ਸੰਤ ਹਰਚਰਨ ਦਾਸ ਸ਼ਾਮ ਚੌਰਾਸੀ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਜਗਦੀਜ਼ ਦਾਸ ਜੀ ਡਰੋਲੀ ਖੁਰਦ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਨਿਰਮਲ ਸਿੰਘ ਢੈਹਾ ਵਾਲੇ, ਸੰਤ ਮੰਗਲ ਦਾਸ ਮੱਧ ਪ੍ਰਦੇਸ਼ ਆਦਿ ਸੰਤ ਮਹਾਂਪੁਰਸ਼ਾਂ ਵੱਲੋਂ ਵੀ ਨਵ ਵਿਆਹਤਾ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਗੁਰਮੇਲ ਸਿੰਘ ਸੰਧੂ ਡਿਪਟੀ ਡਾਇਰੈਕਟਰ ਰੂਜ਼ਗਾਰ ਵਿਭਾਗ ਪੰਜਾਬ, ਜਰਨੈਲ ਸਿੰਘ ਜੱਜ, ਕੁਲਵੰਤ ਸਿੰਘ ਹੀਰ ਸਾਬਕਾ ਐਸਐਸਪੀ, ਮਨੋਹਰ ਲਾਲ ਸਰੋਆ ਸੇਵਾ ਮੁਕਤ ਤਹਿਸੀਲਦਾਰ , ਡਾਕਟਰ ਸੁਖਵਿੰਦਰ ਕਰਾੜੀ ਜਿਲਾ ਸਿਹਤ ਅਫਸਰ, ਸੁਰਿੰਦਰ ਸਿੰਘ ਐਡੀਸ਼ਨਲ ਡਾਇਰੈਕਟਰ ਸਕਿਉਰਟੀ ਅਫਸਰ, ਰਾਮਜੀਤ ਈਓ, ਰਾਮ ਪ੍ਰਕਾਸ਼ ਈਓ, ਮਹਿੰਦਰ ਕੁਮਾਰ ਸੇਵਾਮੁਕਤ ਕਾਨੂੰਨਗੋ, ਮਨੋਹਰ ਬੈਂਸ ਜੰਡੂ ਸਿੰਘਾ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਰਾਜਕੁਮਾਰ ਬਸਰਾ ਸੇਵਾ ਮੁਕਤ ਜਨਰਲ ਮੈਨੇਜਰ ਮੰਡੀ ਬੋਰਡ, ਡਾਕਟਰ ਜਸਵਿੰਦਰ ਸਿੰਘ, ਸਤੀਸ਼ ਕੁਮਾਰ ਸ਼ਾਮ ਚੌਰਸੀ, ਸਤਪਾਲ ਸਿੰਘ ਬੰਗੜ ਸੇਵਾਮੁਕਤ ਰੇਂਜ ਅਫਸਰ, ਰੋਸ਼ਨ ਲਾਲ ਸੋਂਧੀ, ਦੇਸ਼ਰਾਜ ਭੱਟੀ, ਰਜਿੰਦਰ ਕੁਮਾਰ, ਦਿਲਬਾਗ ਰਾਏ ਪਰਸਰਾਮਪੁਰ, ਇੰਸਪੈਕਟਰ ਮਨਜੀਤ ਰਾਮ ਆਦਿ ਹਾਜ਼ਰ ਸਨ | ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਮਨੋਹਰ ਬੈਂਸ ਜੰਡੂ ਸਿੰਘਾ ਵਲੋਂ ਨਿਭਾਈਆਂ ਗਈਆਂ |