10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਵਜਨਮੀ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 23-11-2025
ਭੁਲੱਥ, 22 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵਲੋਂ ਇੱਕ ਨਵਜੰਮੀ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ 'ਚ ਸੰਨੀ ਪੁੱਤਰ ਕੇਵਲ ਸਿੰਘ ਵਾਸੀ ਮੂਸਾ ਖੇਲ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਖੇਡ ਮੈਦਾਨ ਵਿੱਚ ਸ਼ਾਮ ਦੇ ਸਮੇਂ ਸੈਰ ਕਰ ਰਿਹਾ ਸੀ ਤਾਂ ਸੈਰ ਕਰਦੇ ਕਰਦੇ ਉਸ ਨੇ ਦੇਖਿਆ ਕਿ ਇੱਕ ਨਵਜੰਮੀ ਬੱਚੀ ਦਾ ਮਿ੍ਤਕ ਸਰੀਰ ਜ਼ਮੀਨ 'ਤੇ ਨਗਨ ਹਾਲਤ ਵਿੱਚ ਪਿਆ ਸੀ ਜਿਸ ਦੀ ਖੱਬੀ ਲੱਤ ਕਿਸੇ ਜਾਨਵਰ ਵਲੋਂ ਖਾਧੀ ਹੋਈ ਸੀ ਤੇ ਇੰਜ ਜਾਪਦਾ ਸੀ ਕਿ ਇਹ ਮਿ੍ਤਕ ਸਰੀਰ ਤੇ ਚਾਰ ਦਿਨ ਪਹਿਲਾਂ ਹੀ ਸੁੱਟਿਆ ਹੋਵੇਗਾ ਜਿਸ 'ਚੋਂ ਬਦਬੂ ਆ ਰਹੀ ਸੀ ਤੇ ਇੰਝ ਲੱਗਦਾ ਸੀ ਕਿ ਇਹ ਕਾਰਾ ਕਿਸੇ ਨੇ ਨਾ ਮਾਲੂਮ ਵਲੋਂ ਆਪਣੀ ਸ਼ਰਮਿੰਦਗੀ ਨੂੰ ਛਪਾਉਣ ਦੇ ਖ਼ਾਤਰ ਕੀਤਾ ਗਿਆ ਸੀ | ਉਸ ਵੱਲੋਂ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੂੰ ਨਾਲ ਲੈ ਕੇ ਭੁਲੱਥ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਮਿ੍ਤਕ ਸਰੀਰ ਨੂੰ ਨਜ਼ਦੀਕੀ ਪਿੰਡ ਦੀ ਮੋਰਚਰੀ ਵਿੱਚ ਰਖਵਾਇਆ ਗਿਆ | ਜਿਸ ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਨਵ ਜਨਮੇ ਬੱਚੀ ਦਾ ਮਿ੍ਤਕ ਸਰੀਰ ਸੁੱਟਣ ਵਾਲੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਣੇ ਇੱਕ ਕਾਬੂ ਅਗਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਮਾਨ ਨੇ 12 ਖੇਡ ਮੈਦਾਨਾਂ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।