09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬ ਸਰਕਾਰ ਅੱਜ ਤੋਂ 25 ਤੱਕ ਅਨੰਦਪੁਰ ਸਾਹਿਬ ਪਹੁੰਚਣ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਦੇਵੇਗੀ

ਅਜੀਤ ਡੈਸਕ 23-11-2025
ਆਦਮਪੁਰ, 22 ਨਵੰਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਪ੍ਰੋਗਰਾਮ ਲਈ ਮੁਫਤ ਬੱਸ ਸੇਵਾ ਦੀ ਸਹੂਲਤ ਪ੍ਰਦਾਨ ਕੀਤੀ ਹੈ | ਜਾਣਕਾਰੀ ਦਿੰਦੇ ਐਸ.ਡੀ.ਐਮ ਵਿਵੇਕ ਕੁਮਾਰ ਮੋਦੀ ਆਦਮਪੁਰ ਨੇ ਦੱਸਿਆ ਕਿ ਇਹ ਮੁਫਤ ਬੱਸ ਸੇਵਾ 23-24-25 ਨਵੰਬਰ 2025 ਨੂੰ ਸਵੇਰੇ 6.00 ਤੋਂ ਵਿਧਾਨ ਸਭਾ ਹਲਕਾ ਆਦਮਪੁਰ ਪਿੰਡ ਪਧਿਆਣਾ, ਡਰੋਲੀ ਕਲਾਂ ਅਤੇ ਕਾਲਰਾ ਤੋਂ ਸ਼ੁਰੂ ਹੋਵੇਗੀ | 23-11-25 ਲਈ ਯਾਤਰਾ ਦੇ ਇੱਛੁਕ ਸ਼ਰਧਾਲੂ ਪਿੰਡ ਪਧਿਆਣਾ ਲਈ ਕੋਆਰਡੀਨੇਟਰ ਬਲਜੀਤ ਸਿੰਘ ਮੋਬਾਈਲ ਨੰਬਰ 99151-45450, ਪਿੰਡ ਡਰੋਲੀ ਕਲਾਂ ਲਈ ਸਤਨਾਮ ਸਿੰਘ ਮੋਬਾਈਲ ਨੰਬਰ 98725-44895 ਅਤੇ ਪਿੰਡ ਕਾਲਰਾ ਲਈ ਗੁਰਪ੍ਰੀਤ ਸਿੰਘ ਮੋਬਾਇਲ ਨੰਬਰ 94179-41835 ਤੇ ਸੰਪਰਕ ਕਰ ਸਕਦੇ ਹਨ | ਇਨ੍ਹਾਂ ਬੱਸਾਂ ਨੂੰ ਵਿਧਾਨ ਸਭਾ ਹਲਕਾ ਇੰਚਾਰਜ਼ ਪਵਨ ਕੁਮਾਰ ਟੀਨੂੰ ਰਵਾਨਾ ਕਰਨਗੇ |
ਪਿਛਲੀ ਖ਼ਬਰ ਜੇ. ਡੀ. ਸੈਂਟਰਲ ਸਕੂਲ ਆਦਰਾਮਾਨ 'ਚ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਜੂਨੀਅਰ ਵਿੰਗ ਵਿਖੇ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।