ਫਿਲੌਰ, 21 ਅਕਤੂਬਰ (ਸਤਿੰਦਰ ਸ਼ਰਮਾ)-ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ 'ਪੁਲਿਸ ਬਹਾਦਰੀ ਦਿਵਸ' ਮਨਾਇਆ ਗਿਆ | ਅਕੈਡਮੀ ਦੀ ਡੀ.ਜੀ.ਪੀ.-ਕਮ-ਡਾਇਰੈਕਟਰ ਅਨੀਤਾ ਪੁੰਜ ਆਈ.ਪੀ.ਐੱਸ. ਇਸ ਸਮਾਗਮ ਦੇ ਮੁੱਖ ਮਹਿਮਾਨ ਸਨ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਦਿਨ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 21 ਅਕਤੂਬਰ 1959 ਨੂੰ ਹੌਟ ਸਪਿ੍ੰਗਜ਼ (ਲਦਾਖ) ਵਿਖੇ ਚੀਨੀ ਫੌਜ ਵਲੋਂ ਸ਼ਹੀਦ ਕਰ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਹਰ ਸਾਲ ਇਸ ਦਿਨ ਸ਼ਹੀਦ ਪੁਲਿਸ ਅਧਿਕਾਰੀਆਂ ਤੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੇ ਸਨਮਾਨ ਅਤੇ ਮਾਣ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵੀ ਅੱਤਵਾਦ ਦੇ ਗੰਭੀਰ ਦੌਰ 'ਚੋਂ ਲੰਘਿਆ ਹੈ | ਹਾਲਾਂਕਿ ਇਸ ਸਮੇਂ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੇ ਵੀ ਅਨੇਕਾਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਪੰਜਾਬ ਨੂੰ ਖੁਸ਼ਹਾਲੀ ਵੱਲ ਮੁੜਨ ਲਈ ਆਪਣੀਆਂ ਜਾਨਾਂ ਜ਼ੋਖਮ ਵਿਚ ਪਾਈਆਂ | ਪੰਜਾਬ ਪੁਲਿਸ ਨੇ ਅੱਤਵਾਦ ਦੇ ਖਾਤਮੇ ਲਈ ਲਗਭਗ 10-12 ਸਾਲ ਲੜਾਈ ਲੜੀ ਅਤੇ ਇਸ ਸਮੇਂ ਦੌਰਾਨ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਸ ਕਾਰਨ ਅੱਜ ਅਸੀਂ ਸ਼ਾਂਤੀ ਨਾਲ ਜੀਅ ਰਹੇ ਹਾਂ | ਉਨ੍ਹਾਂ ਦੱਸਿਆ ਕਿ ਇਸ ਸਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 191 ਸੈਨਿਕ ਆਪਣੀਆਂ ਡਿਊਟੀਆਂ ਨਿਭਾਉਂਦੇ ਹੋਏ ਸ਼ਹੀਦ ਹੋਏ, ਜਿਸ ਵਿਚ ਆਂਧਰਾ ਪ੍ਰਦੇਸ ਦੇ 5 ਸੈਨਿਕ, ਅਰੁਣਾਚਲ ਪ੍ਰਦੇਸ ਦਾ 1 ਸਿਪਾਹੀ, ਅਸਾਮ ਦੇ 2 ਸਿਪਾਹੀ, ਬਿਹਾਰ ਦੇ 8 ਸਿਪਾਹੀ, ਛੱਤੀਸਗੜ੍ਹ ਦੇ 16 ਸਿਪਾਹੀ, ਗੁਜਰਾਤ ਦੇ 3 ਸਿਪਾਹੀ, ਝਾਰਖੰਡ ਦਾ 1 ਸਿਪਾਹੀ, ਕਰਨਾਟਕ ਦੇ 8 ਸਿਪਾਹੀ, ਕੇਰਲ ਦੇ 1 ਸਿਪਾਹੀ, ਮੱਧ ਪ੍ਰਦੇਸ ਦੇ 11 ਸਿਪਾਹੀ, ਮਹਾਰਾਸ਼ਟਰ ਦਾ 1 ਸਿਪਾਹੀ, ਮਨੀਪੁਰ ਦੇ 3 ਸਿਪਾਹੀ, ਨਾਗਾਲੈਂਡ ਦਾ 1 ਸਿਪਾਹੀ, ਓਡੀਸਾ ਦੇ 2 ਸਿਪਾਹੀ, ਪੰਜਾਬ ਦੇ 3 ਸਿਪਾਹੀ, ਰਾਜਸਥਾਨ ਦੇ 7 ਸਿਪਾਹੀ, ਤਾਮਿਲਨਾਡੂ ਦੇ 6 ਸਿਪਾਹੀ, ਤੇਲੰਗਾਨਾ ਦੇ 5 ਸਿਪਾਹੀ, ਤਿ੍ਪੁਰਾ ਦੇ 2 ਸਿਪਾਹੀ, ਉੱਤਰ ਪ੍ਰਦੇਸ ਦੇ 3 ਸਿਪਾਹੀ, ਉੱਤਰਾਖੰਡ ਦੇ 4 ਸਿਪਾਹੀ, ਪੱਛਮੀ ਬੰਗਾਲ ਦੇ 12 ਸਿਪਾਹੀ, ਚੰਡੀਗੜ੍ਹ ਦੇ 2 ਸਿਪਾਹੀ, ਦਿੱਲੀ ਦੇ 8 ਸਿਪਾਹੀ, ਜੰਮੂ-ਕਸ਼ਮੀਰ ਦੇ 14 ਸਿਪਾਹੀ, ਲਦਾਖ ਦਾ 1 ਸਿਪਾਹੀ, ਅਸਾਮ ਰਾਈਫਲਜ਼ ਦੇ 2 ਸਿਪਾਹੀ, ਬੀ.ਅੱੈਸ.ਐੱਫ. ਦੇ 23 ਸਿਪਾਹੀ, ਸੀ.ਆਈ.ਐੱਸ.ਐੱਫ. ਦੇ 6 ਸਿਪਾਹੀ, ਸੀ.ਆਰ.ਪੀ.ਐੱਫ. ਦੇ 9 ਸਿਪਾਹੀ, ਆਈ.ਟੀ.ਬੀ.ਪੀ. ਦੇ 5 ਸਿਪਾਹੀ, ਐੱਸ.ਐੱਸ.ਬੀ. ਦੇ 6 ਸਿਪਾਹੀ, ਐੱਨ.ਡੀ.ਆਰ.ਐੱਫ. ਦਾ 1 ਸਿਪਾਹੀ ਅਤੇ ਆਰ.ਪੀ.ਐੱਫ. ਦੇ 9 ਸਿਪਾਹੀਆਂ ਸ਼ਾਮਿਲ ਸਨ | ਇਸ ਮੌਕੇ ਡੀ.ਡੀ.ਓ. ਪਰਮਜੀਤ ਸਿੰਘ ਪੰਨੂ, ਕਮਾਂਡੈਂਟ ਰਣਬੀਰ ਸਿੰਘ, ਕਮਾਂਡੈਂਟ ਅਮਨਦੀਪ ਕੌਰ, ਏ.ਪੀ.ਐੱਸ. ਸੰਧੂ, ਰਵਚਰਨ ਸਿੰਘ ਬਰਾੜ, ਡੀ.ਐਸ.ਪੀ. ਅਸ਼ੋਕ ਕੁਮਾਰ, ਡੀ.ਐੱਸ.ਪੀ. ਮੁਨੀਸ਼ ਕੁਮਾਰ, ਡੀ.ਐੱਸ.ਪੀ. ਬਲਵਿੰਦਰ ਕੌਰ, ਡੀ.ਐਸ.ਪੀ. ਚੰਦਨ ਦਾਸ, ਡੀ.ਐੱਸ.ਪੀ. ਜਸਵਿੰਦਰ ਸਿੰਘ, ਡੀ.ਐੱਸ.ਪੀ. ਗੁਰ ਰਾਜਬੀਰ ਸਿੰਘ, ਸੀ.ਡੀ.ਆਈ. ਇੰਸਪੈਕਟਰ ਨਰਿੰਦਰ ਸਿੰਘ, ਇੰਸਪੈਕਟਰ ਚਮਕੌਰ ਸਿੰਘ, ਇੰਸਪੈਕਟਰ ਪਰਜੀਤ ਸਿੰਘ, ਏ.ਐੱਸ.ਆਈ. ਕਮਲਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਜਿੰਦਰ ਕੁਮਾਰ, ਸੌਰਵ ਕੁਮਾਰ, ਇੰਸਪੈਕਟਰ ਸਤੀਸ਼ ਭੰਡਾਰੀ, ਵਿਕਾਸ ਸ਼ਰਮਾ, ਸੁਮਿਤ ਜੋਸ਼ੀ, ਲਕਸ਼ਮੀ ਜੋਸ਼ੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |