ਸ਼ਾਹਕੋਟ, 21 ਅਕਤੂਬਰ (ਬਾਂਸਲ)-ਨਿਰੋਗ ਯੋਗ ਸੰਸਥਾ ਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸੰਡੇ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਕੇਸ਼ ਚਿਤਕਾਰਾ ਅਤੇ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ. ਦੇ ਪੁੱਤਰ ਪਰਵਿੰਦਰ ਪਾਲ ਸਿੰਘ ਦਾ ਜਨਮ ਦਿਨ ਵੀ ਮਨਾਇਆ ਗਿਆ | ਇਸ ਮੌਕੇ ਯੋਗ ਸਾਧਕਾਂ ਲਈ ਦੁੱਧ ਤੇ ਵੇਸਣ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਯੋਗ ਗੁਰੂ ਬਖਸੀਸ਼ ਸਿੰਘ ਮਠਾੜੂ, ਜਗਦੀਸ਼ ਗੋਇਲ ਅਤੇ ਮਹੇਸ਼ ਮਾਥੁਰ ਵੱਲੋਂ ਯੋਗ ਸਾਧਕਾਂ ਨੂੰ ਯੋਗਾ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ, ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਸਕਤੀ ਸੰਸਥਾ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਜਨਰਲ ਸਕੱਤਰ ਸ਼ਮਿੰਦਰ ਕੌਰ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਜਤਿੰਦਰਪਾਲ ਸਿੰਘ ਬੱਲਾ, ਕੁਲਜੀਤ ਸਿੰਘ ਪਨੇਸਰ, ਬਾਬਾ ਨਿੰਦ ਮਲਹੋਤਰਾ, ਜੈ ਚੰਦ, ਸੋਨੂੰ ਵਿੱਗ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਜੈਪਾਲ ਅਗਰਵਾਲ, ਜਥੇ. ਨਿਰਮਲ ਸਿੰਘ ਸੋਖੀ, ਜਸਵੀਰ ਸਿੰਘ ਵਿਰਦੀ, ਕਮਲਜੀਤ ਡੱਬ, ਸਤਨਾਮ ਸਿੰਘ ਟੁੱਟ ਸ਼ੇਰ ਸਿੰਘ, ਮਹਿੰਦਰ ਸਿੰਘ ਮਿਗਲਾਣੀ, ਦੀਪਕ ਗੋਇਲ, ਸੁਰਿੰਦਰ ਕੁਮਾਰ ਸੋਬਤੀ ਬਿੱਲੂ, ਸ਼ਾਮ ਸੁੰਦਰ ਅਗਰਵਾਲ, ਕਮਲੇਸ਼ ਮਿੱਤਲ, ਡਾ. ਰਵੀ ਗੁਪਤਾ ਆਦਿ ਹਾਜ਼ਰ ਸਨ |