07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੋਹੀਆਂ ਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ' ਵਿਖੇ 'ਦੀਵਾਲੀ' ਅਤੇ ਬੰਦੀ ਛੋੜ ਦਿਵਸ ਮਨਾਇਆ <br/>

ਲੋਹੀਆਂ ਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ' ਵਿਖੇ ਐੱਮ.ਡੀ. ਸੁਖਦੇਵ ਸਿੰਘ ਜੱਜ ਅਤੇ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਅਧਿਆਪਕਾ ਨੂੰ ਤੋਹਫਾ ਭੇਟ ਕਰਦੇ ਹੋਏ ਅਤੇ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਦਾ ਸਨਮਾਨ ਕਰਦੇ ਐੱਮ.ਡੀ. ਸਾਹਿਬ ਤੇ ਸਮੂਹ ਸਟਾਫ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 22-10-2025
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਿੱਧੂਪੁਰ-ਲੋਹੀਆਂ ਸੜਕ 'ਤੇ ਪੈਂਦੇ 'ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ' ਵਿਖੇ ਪਿ੍ੰਸੀਪਲ ਮੈਡਮ ਅਮਨਪ੍ਰੀਤ ਕÏਰ ਜੀ ਦੀ ਯੋਗ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ | ਸੰਗੀਤ ਅਧਿਆਪਕ ਸਰਦਾਰ ਹਰਦੀਪ ਸਿੰਘ, ਰਾਜਨਪ੍ਰੀਤ ਸਿੰਘ ਅਤੇ ਸਕੂਲ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਦਿਆਂ ਦੀਵਾਲੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ | ਸਕੂਲ ਵਿੱਚ ਬਹੁਤ ਹੀ ਖੁਸ਼ੀ ਭਰਿਆ ਮਾਹÏਲ ਬਣਿਆ ਹੋਇਆ ਸੀ, ਬੱਚਿਆਂ ਨੇ ਬਹੁਤ ਹੀ ਉਤਸਾਹ ਨਾਲ ਆਪਣੀਆਂ ਕਲਾਸਾਂ ਨੂੰ ਸੁੰਦਰ ਰੰਗੋਲੀ ਬਣਾ ਕੇ ਸਜਾਇਆ¢ਹੋਇਆ ਸੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਖਦੇਵ ਸਿੰਘ ਜੱਜ ਜੀ ਵੱਲੋਂ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ਼ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਦਿਆਂ ਹੋਇਆਂ ਪ੍ਰਦੂਸ਼ਣ ਮੁਕਤ ਹਰਿਆਲੀ ਭਰਪੂਰ ਦਿਵਾਲੀ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ | ਦਿਵਾਲੀ ਦੇ ਇਸ ਸ਼ੁਭ ਮÏਕੇ ਤੇ ਸਕੂਲ ਮੈਨੇਜਮੈਂਟ ਵੱਲੋਂ ਸਮੂਹ ਟੀਚਿੰਗ ਸਟਾਫ਼, ਹੈਲਪਰਜ਼ ਅਤੇ ਡਰਾਈਵਰਾਂ ਨੂੰ ਸੋਹਣੇ ਸੋਹਣੇ ਤੋਹਫੇ ਵੀ ਦਿੱਤੇ ਗਏ |

ਪਿਛਲੀ ਖ਼ਬਰ ਅਪਾਹਜ ਆਸ਼ਰਮ ਵਿਚ ਮਨਾਇਆ ਦੀਵਾਲੀ ਦਾ ਤਿਉਹਾਰ <br/> ਅਗਲੀ ਖ਼ਬਰ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।