09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਈ ਘਨੱਈਆ ਜੀ ਨੂੰ ਸਮਰਪਿਤ ਡਰੋਲੀ ਕਾਲਜ 'ਚ ਨਸ਼ਾਖੋਰੀ ਵਿਰੁੱਧ ਜਾਗਰੂਕ ਲੈਕਚਰ ਕਰਵਾਇਆ <br/>

ਭਾਈ ਘਨੱਈਆ ਜੀ ਨੂੰ ਸਮਰਪਿਤ ਡਰੋਲੀ ਕਾਲਜ 'ਚ ਨਸ਼ਾਖੋਰੀ ਵਿਰੁੱਧ ਜਾਗਰੂਕ ਲੈਕਚਰ ਦੌਰਾਨ ਪਿ੍ੰਸੀਪਲ ਡਾ. ਹਰਪ੍ਰੀਰ ਕੌਰ, ਮੈਡਮ ਸੰਦੀਪ ਕੁਮਾਰੀ, ਰਸ਼ਪਾਲ ਸਿੰਘ ਅਤੇ ਹੋਰ | ਤਸਵੀਰ- ਰਮਨ ਦਵੇਸਰ <br/> 24-09-2025
ਆਦਮਪੁਰ, 23 ਸਤੰਬਰ (ਰਮਨ ਦਵੇਸਰ)-ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਵਿਖੇ ਪਿ੍ੰਸੀਪਲ ਡਾ. ਹਰਪ੍ਰੀਰ ਕੌਰ ਦੀ ਅਗਵਾਈ ਹੇਠ ਕਾਲਜ ਵਿੱਚ ਭਾਈ ਘਨੱਈਆ ਨੂੰ ਸਮਰਪਿਤ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦੇ ਮੁੱਖ ਵਕਤਾ ਡਰੱਗ ਐਡਿਕਸ਼ਨ ਕੇਂਦਰ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਅਤੇ ਸਮਾਜ ਸੇਵੀ ਰਸ਼ਪਾਲ ਸਿੰਘ ਤੋਂ ਇਲਾਵਾ ਮਨੋਵਿਗਿਆਨੀ ਅਤੇ ਸਰਕਾਰੀ ਡੀ ਐਡਿਕਸ਼ਨ ਕੇਂਦਰ ਦੇ ਸਲਾਹਕਾਰ ਮੈਡਮ ਸੰਦੀਪ ਕੁਮਾਰੀ ਸਨ | ਇਹ ਸਮਾਗਮ ਕਾਲਜ ਦੇ ਆਫਿਸ ਮੈਨੇਜਮੈਂਟ ਵਿਭਾਗ, ਸਰੀਰਕ ਸਿੱਖਿਆ ਵਿਭਾਗ, ਧਰਮ ਵਿਭਾਗ ਅਤੇ ਬੱਡੀ ਗਰੁੱਪ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ | ਸਮਾਗਮ ਦੀ ਸੁਰੂਆਤ ਸਟੇਜ ਸਕੱਤਰ ਮੈਡਮ ਕੁਲਵੰਤ ਕੌਰ ਨੇ ਕੀਤੀ | ਇਸ ਮੌਕੇ ਧਾਰਮਿਕ ਅਧਿਆਪਕ ਬਲਵੀਰ ਸਿੰਘ ਨੇ ਭਾਈ ਘਨੱਈਆ ਦੇ ਜੀਵਨ, ਮਾਨਵਤਾ ਨੂੰ ਦੇਣ ਅਤੇ ਫਲਸਫੇ ਬਾਰੇ ਚਾਨਣਾ ਪਾਇਆ | ਮੈਡਮ ਸੰਦੀਪ ਕੁਮਾਰੀ ਅਤੇ ਰਸ਼ਪਾਲ ਸਿੰਘ ਨੇ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੀ ਆਦਤ ਲੱਗਣ ਦੇ ਕਾਰਨ, ਲੱਛਣ ਅਤੇ ਬਚਾਓ ਬਾਰੇ ਆਪਣੇ ਭਾਸ਼ਣ ਵਿੱਚ ਅੰਕੜਿਆਂ ਸਮੇਤ ਵਿਸਥਾਰ ਵਿੱਚ ਦੱਸਿਆ | ਅੰਤ ਵਿੱਚ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੁਲਾਰਿਆਂ ਵਲੋਂ ਦੱਸੇ ਗਏ ਵਿਚਾਰ ਸਾਡੇ ਕਾਲਜ ਦੇ ਵਿਦਿਆਰਥੀਆਂ ਲਈ ਬਹੁਤ ਵਡਮੁੱਲੇ ਹਨ, ਜਿਸ ਤੋਂ ਵਿਦਿਆਰਥੀ ਪ੍ਰੇਰਨਾ ਲੈ ਕੇ ਭਵਿੱਖ ਵਿੱਚ ਆਪਣੇ ਜੀਵਨ ਮਕਸਦ ਨੂੰ ਤਲਾਸ਼ਣਗੇ |

ਪਿਛਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ <br/> ਅਗਲੀ ਖ਼ਬਰ ਜਨ ਜਨ ਦਾ ਕਲਿਆਣ ਹੀ ਆਯੁਰਵੇਦ ਦਾ ਉਦੇਸ਼ ਹੈ-ਡਾ. ਮਨੂੰ ਹੱਲਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।