09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਲੋਹੀਆਂ ਦੇ 'ਦਸਮੇਸ਼ ਪਾਰਕ' 'ਚ 'ਰਾਮ ਲੀਲ੍ਹਾ ਦਾ ਮੰਚਨ' ਹੋਇਆ ਆਰੰਭ <br/>

ਲੋਹੀਆਂ ਦੀ 'ਪੰਡਿਤ ਸ੍ਰੀ ਕੁੰਦਨ ਲਾਲ ਰਾਮ ਲੀਲ੍ਹਾ ਕਲੱਬ' ਵਲੋਂ ਦਸਮੇਸ਼ ਪਾਰਕ 'ਚ ਕਰਵਾਈ ਜਾ ਰਹੀ 'ਰਾਮ ਲੀਲ੍ਹਾ' ਦਾ ਫੀਤਾ ਸਮਾਜ ਸੇਵੀ ਸ੍ਰੀ ਮੰਗਤ ਰਾਮ ਮੰਗਾ ਕੱਟਦੇ ਹੋਏ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 24-09-2025
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਦੀ ਸਰਪ੍ਰਸਤੀ ਹੇਠ ਲੋਹੀਆਂ ਦੀ ਪ੍ਰਸਿੱਧ ਕਲੱਬ 'ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ ਲੋਹੀਆਂ ਖਾਸ' ਵੱਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ ਸੁੰਦਰ ਸਜਾਈ ਸਟੇਜ 'ਤੇ ਪੂਜਾ ਅਰਚਨਾ ਕਰਨ ਤੋਂ ਬਾਅਦ 11 ਦਿਨ ਚੱਲਣ ਵਾਲੀ 'ਰਾਮ ਲੀਲ੍ਹਾ' ਦਾ ਸ਼ੁੱਭ ਆਰੰਭ ਕਰ ਦਿੱਤਾ ਗਿਆ ਹੈ | ਇਸ ਮੌਕੇ ਸਟੇਜ ਦਾ ਬਾਖੂਬੀ ਸੰਚਾਲਣ ਕਰ ਰਹੇ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਨੇ ਦੱਸਿਆ ਅੱਜ ਤੋਂ ਆਰੰਭ ਹੋਈ 58ਵੀਂ ਰਾਮ ਲੀਲ੍ਹਾ ਦੇ ਆਰੰਭਤਾ ਮੌਕੇ ਜਿੱਥੇ ਸ਼ਹਿਰ ਵਿਚਲੇ ਹਰ ਧਰਮ ਅਤੇ ਵਰਗ ਦੇ ਪਤਵੰਤੇ ਹਾਜ਼ਰ ਸਨ, ਉਥੇ ਇਸ ਕਲੱਬ ਵੱਲੋਂ ਲਗਾਤਾਰ ਕਰਵਾਈ ਜਾ ਰਹੀ ਰਾਮਲੀਲ੍ਹਾ ਦੇ ਪਾਤਰਾਂ 'ਚ ਵੀ ਬਹੁਤ ਉਤਸ਼ਾਹ ਹੈ | ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਪੰਡਤ ਵਿਸ਼ਨੂੰ ਜੀ, ਸ਼੍ਰੀ ਮੰਗਤ ਰਾਮ ਮੰਗਾ, ਮਹੰਤ ਕਮਲੇਸ਼, ਦੁਰਗਾ ਭਜਨ ਮੰਡਲੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਫੀਤੇ ਦੀ ਰਸਮ ਅਦਾ ਕੀਤੀ ਗਈ ਅਤੇ ਕਲੱਬ ਨੂੰ ਸਹਿਯੋਗ ਦੇ ਕੇ ਵੀ ਨਿਵਾਜ਼ਿਆ | ਇਸ ਮੌਕੇ ਪੰਡਤ ਵਿਸ਼ਨੂੰ ਜੀ, ਕਲੱਬ ਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਸਹਾਇਕ ਡਾਇਰੈਕਟਰ ਗਜਰਾਜ ਯਦੂਵੰਸ਼ੀ, ਕਮਲੇਸ਼ ਰਾਣੀ, ਰੁਪੇਸ਼ ਕੁਮਾਰ ਸੱਦੀ, ਪਰਮਜੀਤ ਪੰਮਾ, ਵਿਸ਼ਾਲ ਹਸਪਤਾਲ ਦੇ ਡਾ. ਵਿਸ਼ਾਲ ਗੁਪਤਾ, ਕੌਂਸਲਰ ਪ੍ਰਦੀਪ ਕੁਮਾਰ ਟੀਟਾ, ਅਰਜੀ ਨਵੀਸ ਗÏਰਵ ਗੁਪਤਾ, ਪ੍ਰਧਾਨ ਦਰਸ਼ਨ ਕੁਮਾਰ ਸੱਦੀ, ਪ੍ਰਧਾਨ ਪਵਨ ਗਾਂਧੀ, ਮਨੀਸ਼ ਕੁਮਾਰ ਮੰਗਾ, ਗÏਰਵ ਸੱਦੀ, ਸ਼ੁਭਮ ਸ਼ਰਮਾ, ਸ਼ਾਲੂ ਸੱਦੀ, ਮੋਨੂੰ ਸ਼ਾਹ, ਪ੍ਰਸ਼ੋਤਮ ਲਾਲ ਗੁਪਤਾ, ਬੋਬੀ ਕੰਡਾ, ਆਰਜੂ ਅਰੋੜਾ, ਅਸ਼ਵਨੀ ਕੰਡਾ, ਟੋਨੀ ਸ਼ਰਮਾ, ਲਖਨ ਵਰਮਾ, ਗੁਰਦੀਪ ਸਿੰਘ ਪੇਂਟਰ, ਡਿੰਪਲ ਹਰਸ਼, ਹਨੀ ਸ਼ਰਮਾ, ਨਰਿੰਦਰ ਕਾਲੀਆ, ਮੁਨੀਤ ਗਾਂਧੀ, ਖਜਾਨਚੀ ਦਾਸ, ਮਨਜਿੰਦਰ ਸਿੰਘ ਗੁੱਗੂ, ਵਿੱਕੀ, ਸÏਰਵ ਟਾਰਗਟ, ਸੰਤੋਖ ਸਿੰਘ, ਹੀਰਾ ਲਾਲ, ਪੰਡਿਤ ਧਰਮਰਾਜ ਸਮੇਤ ਰਾਮਲੀਲ੍ਹਾ ਦੇ ਕਲਾਕਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹਾਂ, ਬਾਰਿਸ਼ਾਂ ਕਾਰਨ ਡਿੱਗੇ ਅਤੇ ਨੁਕਸਾਨੇ ਘਰਾਂ ਲਈ ਮੁਆਵਜ਼ਾ ਦੇਣ ਦੀ ਕੀਤੀ ਮੰਗ <br/> ਪੇਂਡੂ ਮਜ਼ਦੂਰ ਯੂਨੀ... ਅਗਲੀ ਖ਼ਬਰ ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲੇ 'ਚ 8 ਸ਼ਖ਼ਸੀਅਤਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ-ਨਿਧੜਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।